ਵੱਡੀ ਸੋਚ ਵਾਲੇ ਲੋਕਾਂ ਦਾ ਮਾਣਮੱਤਾ ਸਾਥੀ
ਉਨ੍ਹਾਂ ਲੋਕਾਂ ਨੂੰ ਮਿਲੋ ਜੋ ਉਨ੍ਹਾਂ ਦੇ ਆਪਣੇ ਭਾਈਚਾਰਿਆਂ ਦੀ ਰੱਖਿਆ ਕਰ ਰਹੇ ਹਨ, ਨਵੀਆਂ ਖੋਜਾਂ ਵਿੱਚ ਜੁਟੇ ਹਨ ਅਤੇ ਪੁਲਾੜ ਵਿੱਚ ਮਦਦ ਕਰਨ ਲਈ ਰੋਬੋਟ ਬਣਾ ਰਹੇ ਹਨ. OpenAI ਉਨ੍ਹਾਂ ਨੂੰ ਟੂਲ, ਵਿੱਤੀ ਮਦਦ ਅਤੇ ਆਪਣੇ ਸਭ ਤੋਂ ਉੱਨਤ ਮਾਡਲਾਂ ਤੱਕ ਪਹੁੰਚ ਦੇ ਕੇ ਉਨ੍ਹਾਂ ਦੇ ਕੰਮ ਵਿੱਚ ਸਹਿਯੋਗ ਕਰਦਾ ਹੈ.
ਰਿਆਨ ਅਤੇ ChatGPT Pro ਲਾਈਵ ਸੈਂਸਰ ਡਾਟਾ ਨੂੰ ਰੀਅਲ-ਟਾਈਮ ਜੰਗਲੀ ਅੱਗ ਦੀਆਂ ਚੇਤਾਵਨੀਆਂ ਵਿੱਚ ਬਦਲ ਰਹੇ ਹਨ
ਰਾਇਨ ਹੋਨਰੀ + ਲਗੂਨਾ ਬੀਚ ਅੱਗ ਬੁਝਾਊ ਵਿਭਾਗ
ਰਾਇਨ ਹੋਨਰੀ ਜੰਗਲੀ ਅੱਗ ਨੂੰ ਬਿਲਕੁਲ ਸ਼ੁਰੂਆਤੀ ਪੜਾਅ 'ਤੇ ਪਛਾਣਨ ਵਾਲਾ ਨੈੱਟਵਰਕ ਵਿਕਸਿਤ ਕਰ ਰਿਹਾ ਹੈ, ਤਾਂ ਜੋ ਅੱਗ ਬੁਝਾਊ ਕਰਮਚਾਰੀ ਛੇਤੀ ਕਾਰਵਾਈ ਕਰ ਸਕਣ ਅਤੇ ਲੋਕਾਂ ਨੂੰ ਜਲਦੀ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਸਕਣ. ਲਗੂਨਾ ਬੀਚ ਵਰਗੇ ਅੱਗ ਬੁਝਾਊ ਵਿਭਾਗ ਜੰਗਲੀ ਅੱਗ ਨਾਲ ਨਜਿੱਠਣ ਦੀਆਂ ਆਪਣੀਆਂ ਯੋਜਨਾਵਾਂ ਵਿੱਚ ਪਹਿਲਾਂ ਹੀ ਉਸ ਦੀ ਤਕਨਾਲੋਜੀ ਵਰਤ ਰਹੇ ਹਨ.
OpenAI ਰਾਇਨ ਨੂੰ ਮੁਫ਼ਤ ChatGPT Pro(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੇ ਰਿਹਾ ਹੈ, ਤਾਂ ਜੋ ਜੰਗਲੀ ਅੱਗ ਦਾ ਪਤਾ ਲਾਉਣ ਵਾਲੇ ਉਸ ਦੇ ਸੈਂਸਰ ਜਾਲ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲੇ. ਉਹ ChatGPT Pro ਨਾਲ ਅਜਿਹੇ ਟੂਲ ਬਣਾ ਰਿਹਾ ਹੈ ਜੋ ਲਾਈਵ ਫਾਇਰ ਡਾਟਾ ਨੂੰ ਅੱਗ ਬੁਝਾਊ ਕਰਮਚਾਰੀਆਂ ਲਈ ਸਪਸ਼ਟ ਚੇਤਾਵਨੀਆਂ ਵਿੱਚ ਬਦਲਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਸਕੇ. ਇਨ੍ਹਾਂ ਵਿੱਚ ਇੱਕ ਵੌਕੀ-ਟੌਕੀ ਸਹੂਲਤ ਵੀ ਹੈ, ਜਿਸ ਰਾਹੀਂ ਉਹ ਸੰਭਾਵੀ ਜੰਗਲੀ ਅੱਗ ਬਾਰੇ ਸਵਾਲ ਪੁੱਛ ਕੇ ਸਕਿੰਟਾਂ ਵਿੱਚ ਜਵਾਬ ਲੈ ਸਕਦੇ ਹਨ.
OpenAI ਨੂੰ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਾਥ ਦੇਣ 'ਤੇ ਮਾਣ ਹੈ.
“ChatGPT ਦੀ ਮਦਦ ਨਾਲ, ਅਸੀਂ ਅੱਗ ਬੁਝਾਊ ਕਰਮਚਾਰੀਆਂ ਨੂੰ ਅੱਗ ਵਾਲੀ ਥਾਂ 'ਤੇ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਹੋਰ ਛੇਤੀ ਪਹੁੰਚਾਉਣ ਦਾ ਆਪਣਾ ਟੀਚਾ ਹਾਸਲ ਕਰ ਪਾ ਰਹੇ ਹਾਂ.”
ਈਥਨ, ਜੇਮੀ ਅਤੇ GPT‑6 Astra ਪੁਲਾੜ ਦੇ ਰੋਜ਼ਮਰ੍ਹਾ ਦੇ ਕੰਮ ਸੰਭਾਲਣ ਲਈ ਰੋਬੋਟ ਬਣਾ ਰਹੇ ਹਨ
ਈਥਨ ਬਰਾਜਾਸ, ਜੇਮੀ ਪਾਮਰ + Icarus Robotics
ਈਥਨ ਅਤੇ ਜੇਮੀ ਨੇ ਅਜਿਹੇ ਰੋਬੋਟ ਬਣਾਉਣ ਲਈ Icarus Robotics ਦੀ ਸਥਾਪਨਾ ਕੀਤੀ ਜੋ ਪੁਲਾੜ ਵਿੱਚ ਰੋਜ਼ਮਰ੍ਹਾ ਦੇ ਕੰਮ ਸੰਭਾਲ ਸਕਣ, ਤਾਂ ਜੋ ਪੁਲਾੜ ਯਾਤਰੀਆਂ ਨੂੰ ਖੋਜ ਅਤੇ ਨਵੀਆਂ ਲੱਭਤਾਂ ਲਈ ਵੱਧ ਸਮਾਂ ਮਿਲੇ. ਉਹ ਆਪਣੇ ਰੋਬੋਟਾਂ ਲਈ ਕੋਡ ਲਿਖਣ ਅਤੇ ਪਰਖਣ ਵਿੱਚ ਮਦਦ ਲਈ GPT‑6 Astra ਦੀ ਵਰਤੋਂ ਕਰ ਰਹੇ ਹਨ.
OpenAI ਨੇ ਈਥਨ ਅਤੇ ਜੇਮੀ ਦੀ ਟੀਮ ਨੂੰ ChatGPT ਫਿਊਚਰਜ਼(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਰਾਹੀਂ ਵਿੱਤੀ ਮਦਦ ਵੀ ਦਿੱਤੀ. ਇਹ ਪ੍ਰੋਗਰਾਮ ਨੌਜਵਾਨ ਬਿਲਡਰਾਂ ਨੂੰ ਵਿੱਤੀ ਮਦਦ ਅਤੇ ਉੱਨਤ AI ਟੂਲਾਂ ਤੱਕ ਪਹੁੰਚ ਦਿੰਦਾ ਹੈ.
OpenAI ਨੂੰ ਪੁਲਾੜ ਯਾਤਰੀਆਂ ਦੀ ਮਦਦ ਕਰਨ ਵਿੱਚ ਸਾਥ ਦੇਣ 'ਤੇ ਮਾਣ ਹੈ.
“ਅਸੀਂ ChatGPT ਫਿਊਚਰਜ਼ ਦੇ 2026 ਦੇ ਸਮੂਹ ਦਾ ਹਿੱਸਾ ਸੀ. ਸਾਨੂੰ ਮਿਲੀ ਮਾਨਤਾ ਅਤੇ ਹਮਾਇਤ ਨੇ ਇਸ ਰੋਬੋਟ ਨੂੰ ਪੁਲਾੜ ਵਿੱਚ ਭੇਜਣ ਲਈ ਲੋੜੀਂਦੀ ਮਦਦ ਹਾਸਲ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ.”
ਡਾ. ਸੇਜ਼ਾਰ ਦੇ ਲਾ ਫੁਏਂਤੇ ਅਤੇ GPT‑6 Rosalind ਨਵੀਆਂ ਐਂਟੀਬਾਇਓਟਿਕ ਦਵਾਈਆਂ ਦੀ ਖੋਜ ਨੂੰ ਤੇਜ਼ ਕਰ ਰਹੇ ਹਨ
ਡਾ. ਸੇਜ਼ਾਰ ਦੇ ਲਾ ਫੁਏਂਤੇ + ਉਨ੍ਹਾਂ ਦੀ ਖੋਜ ਟੀਮ
ਡਾ. ਸੇਜ਼ਾਰ ਦੇ ਲਾ ਫੁਏਂਤੇ ਅਤੇ ਉਨ੍ਹਾਂ ਦੀ ਟੀਮ ਨਵੀਆਂ ਐਂਟੀਬਾਇਓਟਿਕ ਦਵਾਈਆਂ ਲੱਭ ਰਹੇ ਹਨ, ਕਿਉਂਕਿ ਬੈਕਟੀਰੀਆ ਮੌਜੂਦਾ ਇਲਾਜਾਂ ਪ੍ਰਤੀ ਰੋਧਕ ਬਣ ਰਹੇ ਹਨ. ਉਨ੍ਹਾਂ ਦਾ ਟੀਚਾ ਸੰਭਾਵਨਾ ਭਰਪੂਰ ਅਣੂਆਂ ਨੂੰ ਅਜਿਹੀਆਂ ਦਵਾਈਆਂ ਵਿੱਚ ਬਦਲਣਾ ਹੈ ਜੋ ਜਾਨਾਂ ਬਚਾ ਸਕਣ.
OpenAI ਉਨ੍ਹਾਂ ਨੂੰ ਜੀਵਨ ਵਿਗਿਆਨ ਲਈ ਬਣੇ ਮਾਡਲ GPT‑6 Rosalind ਤੱਕ ਮੁਫ਼ਤ ਅਤੇ ਅਗਾਊਂ ਪਹੁੰਚ ਦੇ ਕੇ ਉਨ੍ਹਾਂ ਦੀ ਖੋਜ ਵਿੱਚ ਸਹਿਯੋਗ ਕਰਦਾ ਹੈ. ਇਹ ਟੀਮ ਨੂੰ ਜੀਵ-ਵਿਗਿਆਨਕ ਡਾਟਾ ਸਮਝਣ ਅਤੇ ਅਜਿਹੇ ਅਣੂ ਲੱਭਣ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਦੀ ਹੋਰ ਡੂੰਘਾਈ ਨਾਲ ਜਾਂਚ ਕਰਨੀ ਬਣਦੀ ਹੈ, ਤਾਂ ਜੋ ਉਮੀਦ ਜਗਾਉਣ ਵਾਲੇ ਅਣੂ ਛੇਤੀ ਪ੍ਰਯੋਗਸ਼ਾਲਾ ਵਿੱਚ ਪਰਖੇ ਜਾ ਸਕਣ.
OpenAI ਨੂੰ ਅਜਿਹਾ ਭਵਿੱਖ ਬਣਾਉਣ ਵਿੱਚ ਸਾਥ ਦੇਣ 'ਤੇ ਮਾਣ ਹੈ ਜਿੱਥੇ ਜਾਨਲੇਵਾ ਲਾਗਾਂ ਘੱਟ ਹੋਣ.
“ਮੇਰੀ ਪ੍ਰਯੋਗਸ਼ਾਲਾ ਵਿੱਚ GPT-6 Rosalind ਸਮੇਤ OpenAI ਦੇ ਟੂਲ ਹਰ ਰੋਜ਼ ਨਵੀਆਂ ਖੋਜਾਂ ਦੀ ਰਫ਼ਤਾਰ ਵਧਾਉਣ ਵਿੱਚ ਮਦਦ ਕਰ ਰਹੇ ਹਨ.”

















