ਮੁੱਖ ਸਮੱਗਰੀ 'ਤੇ ਜਾਓ
OpenAI

K–12 ਸਿੱਖਿਆਕਾਰਾਂ ਨੂੰ ਵਿਹਾਰਕ AI ਹੁਨਰ ਸਿਖਾਉਣ ਵਿੱਚ ਮਦਦ ਕਰਨਾ

ਲੋਡ ਹੋ ਰਿਹਾ ਹੈ…

ਹਰ ਰੋਜ਼, K–12 ਅਧਿਆਪਕ, ਪ੍ਰਬੰਧਕ, ਜ਼ਿਲ੍ਹਾ ਆਗੂ ਅਤੇ ਸਕੂਲੀ ਭਾਈਚਾਰੇ ਵਿਦਿਆਰਥੀਆਂ ਨੂੰ ਸਿੱਖਣ, ਅੱਗੇ ਵਧਣ ਅਤੇ ਭਵਿੱਖ ਲਈ ਤਿਆਰ ਹੋਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਕੋਲੋਂ ਸੀਮਤ ਸਮੇਂ, ਵਧਦੀਆਂ ਜ਼ਿੰਮੇਵਾਰੀਆਂ ਅਤੇ ਵਿਹਾਰਕ ਸਹਾਇਤਾ ਦੀ ਘਾਟ ਦੇ ਬਾਵਜੂਦ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਮੁਤਾਬਕ ਖੁਦ ਨੂੰ ਢਾਲਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ।

ਇਸੇ ਲਈ, OpenAI ਅਕੈਡਮੀ, ਵਾਲਟਨ ਫੈਮਿਲੀ ਫਾਊਂਡੇਸ਼ਨ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੀ ਭਾਈਵਾਲੀ ਨਾਲ, ਇਸ ਗਰਮੀ K–12 ਸਿੱਖਿਆਕਾਰਾਂ ਲਈ ਪ੍ਰਮੁੱਖ AI ਸਕਿਲਸ ਜੈਮ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਦਾ ਮਕਸਦ ਅਜਿਹਾ ਪ੍ਰੈਕਟੀਕਲ ਅਤੇ ਭਰੋਸੇਮੰਦ ਮਾਹੌਲ ਪ੍ਰਦਾਨ ਕਰਨਾ ਹੈ ਜਿੱਥੇ ਅਧਿਆਪਕ ਅਤੇ ਪ੍ਰਬੰਧਕ AI ਬਾਰੇ ਸਿਰਫ਼ ਉਤਸੁਕਤਾ ਰੱਖਣ ਦੀ ਬਜਾਏ ਇਸ ਦੀ ਵਿਹਾਰਕ ਵਰਤੋਂ ਸਿੱਖ ਸਕਣ। ਨਾਨ-ਪ੍ਰੋਫਿਟ AI ਜੈਮ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਅਤੇ ਸਮਾਲ ਬਿਜ਼ਨਸ AI ਜੈਮ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੀ ਸਫ਼ਲਤਾ ਤੋਂ ਬਾਅਦ, ਇਹ ਜੈਮ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੀਆਂ ਆਹਮੋ-ਸਾਹਮਣੇ ਅਤੇ ਪ੍ਰੈਕਟੀਕਲ ਵਰਕਸ਼ਾਪਾਂ ਲਈ 1,600 ਤੋਂ ਵੱਧ K–12 ਅਧਿਆਪਕਾਂ, ਪ੍ਰਬੰਧਕਾਂ ਅਤੇ ਜ਼ਿਲ੍ਹਾ ਆਗੂਆਂ ਨੂੰ ਇੱਕ ਮੰਚ 'ਤੇ ਲਿਆਵੇਗਾ। K–12 ਸਿੱਖਿਆਕਾਰਾਂ ਲਈ ਇਸ AI ਸਕਿਲਸ ਜੈਮ ਰਾਹੀਂ, OpenAI ਅਕੈਡਮੀ ਦਾ ਉਦੇਸ਼ ਸਿੱਖਿਆਕਾਰਾਂ ਦੀ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਕਿਵੇਂ AI ਪੜ੍ਹਾਉਣ, ਯੋਜਨਾ ਬਣਾਉਣ, ਆਪਸੀ ਤਾਲਮੇਲ ਅਤੇ ਰੋਜ਼ਾਨਾ ਦੇ ਹੋਰ ਕੰਮਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ, ਇਹ ਸਿੱਖਿਆ ਦੇ ਖੇਤਰ ਵਿੱਚ AI ਸਾਖਰਤਾ, ਨਵੇਂ ਮੌਕਿਆਂ ਅਤੇ ਇਸ ਦੀ ਜ਼ਿੰਮੇਵਾਰਾਨਾ ਵਰਤੋਂ ਨੂੰ ਵਧਾਉਣ ਵਿੱਚ ਵੀ ਮਦਦ ਕਰੇਗਾ।

ਵਾਲਟਨ ਫੈਮਿਲੀ ਫਾਊਂਡੇਸ਼ਨ ਅਤੇ ਗੈਲਪ ਦੀ ਖੋਜ ਰਿਪੋਰਟ, ਭਵਿੱਖ ਲਈ ਪੜ੍ਹਾਉਣਾ: ਉਮੀਦਾਂ ਦੇ ਫਰਕ ਨੂੰ ਘਟਾਉਣਾ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦਰਸਾਉਂਦੀ ਹੈ ਕਿ ਜਿਹੜੇ ਅਧਿਆਪਕ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ AI ਟੂਲਸ ਦੀ ਵਰਤੋਂ ਕਰਦੇ ਹਨ, ਉਹ ਔਸਤਨ ਪ੍ਰਤੀ ਹਫ਼ਤੇ 5.9 ਘੰਟੇ ਬਚਾ ਲੈਂਦੇ ਹਨ। ਜੇਕਰ ਪੂਰੇ ਸਕੂਲੀ ਸਾਲ ਦੇ ਹਿਸਾਬ ਨਾਲ ਦੇਖਿਆ ਜਾਵੇ, ਤਾਂ ਇਹ ਲਗਭਗ ਛੇ ਹਫ਼ਤਿਆਂ ਦੇ ਸਮੇਂ ਦੇ ਬਰਾਬਰ ਬਣਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਇਸ ਬਚੇ ਹੋਏ ਸਮੇਂ ਦੀ ਵਰਤੋਂ ਵਿਦਿਆਰਥੀਆਂ ਨੂੰ ਵਧੇਰੇ ਬਾਰੀਕੀ ਨਾਲ ਫੀਡਬੈਕ ਦੇਣ, ਹਰ ਵਿਦਿਆਰਥੀ ਮੁਤਾਬਕ ਪਾਠ-ਯੋਜਨਾ ਤਿਆਰ ਕਰਨ, ਮਾਪਿਆਂ ਨਾਲ ਤਾਲਮੇਲ ਬਣਾਉਣ, ਜਾਂ ਸਮੇਂ ਸਿਰ ਘਰ ਪਹੁੰਚਣ ਵਰਗੇ ਕੰਮਾਂ ਲਈ ਕਰਦੇ ਹਨ। AI ਸਕਿਲਸ ਜੈਮ ਵਿੱਚ ਅਧਿਆਪਕਾਂ ਅਤੇ ਪ੍ਰਬੰਧਕਾਂ ਨੂੰ ਉਹ ਹਰ ਜ਼ਰੂਰੀ ਸਹਾਇਤਾ ਮਿਲੇਗੀ, ਜਿਸ ਨਾਲ ਉਹ ਭਰੋਸੇ ਨਾਲ ਆਪਣੇ ਕੰਮ ਵਿੱਚ AI ਦੀ ਵਰਤੋਂ ਸ਼ੁਰੂ ਕਰ ਸਕਣਗੇ ਅਤੇ ਇਸ ਦਾ ਲਾਭ ਉਠਾ ਸਕਣਗੇ।

ਇਸ ਜੈਮ ਦੌਰਾਨ, ਭਾਗੀਦਾਰ OpenAI ਦੇ ਮਾਰਗਦਰਸ਼ਕਾਂ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਇਹ ਸਿੱਖ ਸਕਣ ਕਿ ਰੋਜ਼ਾਨਾ ਦੇ ਕੰਮਾਂ ਜਿਵੇਂ ਕਿ ਪਾਠ-ਯੋਜਨਾ, ਮਾਪਿਆਂ ਤੇ ਸਟਾਫ਼ ਨਾਲ ਤਾਲਮੇਲ ਅਤੇ ਪ੍ਰਬੰਧਕੀ ਕੰਮਾਂ ਵਿੱਚ AI ਨੂੰ ਕਿਵੇਂ ਸ਼ਾਮਲ ਕਰਨਾ ਹੈ। ਇਹ ਸੈਸ਼ਨ ਪੂਰੀ ਤਰ੍ਹਾਂ ਪ੍ਰੈਕਟੀਕਲ ਹੋਣਗੇ ਅਤੇ ਜਮਾਤਾਂ ਤੇ ਸਕੂਲ ਪ੍ਰਣਾਲੀ ਦੀਆਂ ਅਸਲ ਲੋੜਾਂ 'ਤੇ ਕੇਂਦਰਿਤ ਹੋਣਗੇ, ਜਿੱਥੇ ਵੱਖ-ਵੱਖ ਟੂਲਸ ਦੀ ਵਰਤੋਂ ਕਰਨ, ਸਵਾਲ ਪੁੱਛਣ, ਸ਼ੰਕੇ ਸਾਂਝੇ ਕਰਨ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਪੂਰਾ ਸਮਾਂ ਅਤੇ ਸਹੀ ਮਾਹੌਲ ਮਿਲੇਗਾ। ਭਾਗੀਦਾਰਾਂ ਨੂੰ OpenAI ਅਕੈਡਮੀ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨਾਲ ਵੀ ਜੋੜਿਆ ਜਾਵੇਗਾ, ਜੋ ਕਿ ਇੱਕ ਮੁਫ਼ਤ ਔਨਲਾਈਨ ਪਲੇਟਫਾਰਮ ਹੈ। ਇਹ ਪਲੇਟਫਾਰਮ AI ਦੀ ਸਹੀ ਵਰਤੋਂ ਬਾਰੇ ਸਰੋਤ ਅਤੇ ਵਧੀਆ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ, ਤਾਂ ਜੋ ਅਧਿਆਪਕ ਜੈਮ ਵਿੱਚ ਸ਼ੁਰੂ ਕੀਤੇ ਕੰਮ ਨੂੰ ਅੱਗੇ ਵੀ ਜਾਰੀ ਰੱਖ ਸਕਣ। OpenAI ਦਾ ਉਦੇਸ਼ ਸਿਰਫ਼ ਇੱਕ ਦਿਨ ਦੀ ਵਰਕਸ਼ਾਪ ਕਰਵਾਉਣਾ ਹੀ ਨਹੀਂ ਹੈ; ਬਲਕਿ ਸਮੇਂ ਦੇ ਨਾਲ ਸਿੱਖਿਆਕਾਰਾਂ, ਸਕੂਲ ਪ੍ਰਣਾਲੀ ਦੇ ਆਗੂਆਂ ਅਤੇ ਸਿੱਖਿਆ ਨਾਲ ਜੁੜੇ ਹੋਰ ਭਾਈਵਾਲਾਂ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ। 

OpenAI ਦੀ ਸਿੱਖਿਆ ਵਿਭਾਗ ਦੀ ਉਪ-ਪ੍ਰਧਾਨ ਲੀਆ ਬੇਲਸਕੀ ਨੇ ਕਿਹਾ, "ਭਾਈਚਾਰਿਆਂ ਨੂੰ ਨਵੀਂ ਤਕਨਾਲੋਜੀ ਸਮਝਣ ਅਤੇ ਉਸ ਦੇ ਮੁਤਾਬਕ ਖੁਦ ਨੂੰ ਢਾਲਣ ਵਿੱਚ ਮਦਦ ਕਰਨ ਲਈ ਸਿੱਖਿਆਕਾਰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। “K–12 ਸਿੱਖਿਆਕਾਰਾਂ ਲਈ ਆਯੋਜਿਤ ਇਸ AI ਸਕਿਲਸ ਜੈਮ ਰਾਹੀਂ, ਅਸੀਂ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਵਿਹਾਰਕ ਸਹਾਇਤਾ, ਭਰੋਸੇਮੰਦ ਸਿੱਖਣ ਦਾ ਮਾਹੌਲ ਅਤੇ ਅਜਿਹੇ ਸਿੱਧੇ ਮੌਕੇ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨਾਲ ਇਹ ਤੈਅ ਕੀਤਾ ਜਾ ਸਕੇ ਕਿ ਸਿੱਖਿਆ ਵਿੱਚ AI ਦੀ ਜ਼ਿੰਮੇਵਾਰਾਨਾ ਵਰਤੋਂ ਕਿਵੇਂ ਕੀਤੀ ਜਾਵੇ। AI ਤੱਕ ਪਹੁੰਚ ਹੋਣਾ ਤਾਂ ਸਿਰਫ਼ ਇੱਕ ਸ਼ੁਰੂਆਤ ਹੈ, ਅਸਲ ਮੌਕਾ ਤਾਂ ਇਸ ਗੱਲ ਵਿੱਚ ਹੈ ਕਿ ਅਸੀਂ ਇਨ੍ਹਾਂ ਟੂਲਸ ਦੀ ਸੋਚ-ਸਮਝ ਕੇ ਵਰਤੋਂ ਕਰੀਏ ਅਤੇ ਸਾਰਥਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਖੁਦਮੁਖਤਿਆਰੀ ਜਾਂ ਸਮਰੱਥਾ ਪੈਦਾ ਕਰੀਏ।” 

K–12 ਸਿੱਖਿਆਕਾਰਾਂ ਲਈ AI ਸਕਿਲਸ ਜੈਮ ਦੇ ਪੁਸ਼ਟੀ ਕੀਤੇ ਗਏ ਸਥਾਨਾਂ ਅਤੇ ਭਾਈਵਾਲਾਂ ਵਿੱਚ ਸ਼ਾਮਲ ਹਨ: 

  • ਜੋਨਜ਼ਬੋਰੋ, ਜਾਰਜੀਆ, ਕਲੇਟਨ ਕਾਊਂਟੀ ਪਬਲਿਕ ਸਕੂਲਜ਼ ਨਾਲ — ਬੁੱਧਵਾਰ, 8 ਜੁਲਾਈ
  • ਫੇਅਰਫੈਕਸ, ਵਰਜੀਨੀਆ, ਫੇਅਰਫੈਕਸ ਕਾਊਂਟੀ ਪਬਲਿਕ ਸਕੂਲਜ਼ ਨਾਲ — ਵੀਰਵਾਰ, 9 ਜੁਲਾਈ
  • ਓਰਲੈਂਡੋ, ਫਲੋਰੀਡਾ, ਕਾਨਫਰੰਸ ਵਿੱਚ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਨਾਲ — ਸ਼ਨੀਵਾਰ, 11 ਜੁਲਾਈ
  • ਸ਼ਿਕਾਗੋ, ਇਲਿਨੌਇਸ, ਡਿਸਟ੍ਰਿਕਟ 211 ਨਾਲ — ਬੁੱਧਵਾਰ, 15 ਜੁਲਾਈ
  • ਸੈਨ ਬਰਨਾਰਡੀਨੋ, ਕੈਲੀਫ਼ੋਰਨੀਆ, ਸੈਨ ਬਰਨਾਰਡੀਨੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਨਾਲ — ਬੁੱਧਵਾਰ, 22 ਜੁਲਾਈ
  • ਫੀਨਿਕਸ, ਐਰਿਜ਼ੋਨਾ, ਵਰਟੈਕਸ ਐਜੂਕੇਸ਼ਨ ਅਤੇ ਲੈਗੇਸੀ ਟ੍ਰੈਡੀਸ਼ਨਲ ਸਕੂਲਜ਼ ਨਾਲ — ਸ਼ੁੱਕਰਵਾਰ, 31 ਜੁਲਾਈ
  • ਸਾਲਟ ਲੇਕ ਸਿਟੀ, ਯੂਟਾਹ, ਡੇਵਿਸ ਸਕੂਲ ਡਿਸਟ੍ਰਿਕਟ ਨਾਲ — ਸ਼ੁੱਕਰਵਾਰ, 7 ਅਗਸਤ
  • ਲਾਸ ਵੇਗਾਸ, ਨੇਵਾਡਾ, ਵਰਟੈਕਸ ਐਜੂਕੇਸ਼ਨ ਅਤੇ ਲੈਗੇਸੀ ਟ੍ਰੈਡੀਸ਼ਨਲ ਸਕੂਲਜ਼ ਨਾਲ — ਸ਼ੁੱਕਰਵਾਰ, 4 ਸਤੰਬਰ

ਅਸੀਂ ਇਸ ਉਪਰਾਲੇ ਨੂੰ ਸਹੀ ਰੂਪ ਦੇਣ ਵਿੱਚ ਮਦਦ ਕਰਨ ਲਈ ਸਾਰੇ ਸਕੂਲ ਡਿਸਟ੍ਰਿਕਟਾਂ, ਸਕੂਲ ਪ੍ਰਣਾਲੀਆਂ, ਸਿੱਖਿਆਕਾਰਾਂ, ਭਾਈਵਾਲਾਂ ਅਤੇ ਵਾਲਟਨ ਫੈਮਿਲੀ ਫਾਊਂਡੇਸ਼ਨ ਦੇ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਸਿੱਖਿਆ ਦੇ ਖੇਤਰ ਵਿੱਚ AI ਨੂੰ ਲਾਭਦਾਇਕ, ਜ਼ਿੰਮੇਵਾਰਾਨਾ ਅਤੇ ਹਰ ਇੱਕ ਦੀ ਪਹੁੰਚ ਵਿੱਚ ਬਣਾਉਣ ਲਈ ਉਨ੍ਹਾਂ ਦੀ ਅਗਵਾਈ ਅਤੇ ਮੁਹਾਰਤ ਬੇਹੱਦ ਅਹਿਮ ਹਨ।

ਲੇਖਕ

OpenAI