ਮੁੱਖ ਸਮੱਗਰੀ 'ਤੇ ਜਾਓ
OpenAI

18 ਅਗਸਤ 2026

ਕੰਪਨੀ

ਪਹਿਲੀ AI ਪੀੜ੍ਹੀ ਨੂੰ ਤਿਆਰ ਕਰਨ ਲਈ CodeAI ਨਾਲ ਭਾਈਵਾਲੀ

ਲੋਡ ਹੋ ਰਿਹਾ ਹੈ…

ਅੱਜ ਦੇ ਵਿਦਿਆਰਥੀ ਪਹਿਲੀ ਅਜਿਹੀ ਪੀੜ੍ਹੀ ਹੋਣਗੇ ਜੋ ਰੋਜ਼ਾਨਾ ਜੀਵਨ ਦੇ ਹਿੱਸੇ ਵਜੋਂ AI ਨਾਲ ਵੱਡੇ ਹੋਣਗੇ। ਮਾਪਿਆਂ ਅਤੇ ਸਿੱਖਿਆ ਸ਼ਾਸਤਰੀਆਂ ਲਈ ਸਵਾਲ ਸਿਰਫ਼ ਇਹ ਨਹੀਂ ਹੈ ਕਿ ਨੌਜਵਾਨ AI ਦੀ ਵਰਤੋਂ ਕਰਨਗੇ ਜਾਂ ਨਹੀਂ, ਸਗੋਂ ਇਹ ਹੈ ਕਿ ਕੀ ਉਹ ਇਸ ਦੇ ਨਤੀਜਿਆਂ ਦਾ ਆਲੋਚਨਾਤਮਕ ਮੁਲਾਂਕਣ ਕਰਨਾ, ਇਸ ਦੀਆਂ ਸੀਮਾਵਾਂ ਨੂੰ ਸਮਝਣਾ ਅਤੇ ਇਸ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨਾ ਸਿੱਖਣਗੇ।

ਇਸ ਵੇਲੇ ਵਰਤੋਂ ਅਤੇ ਸਮਝ ਵਿਚਕਾਰ ਫਰਕ ਹੈ। ਅੱਜ ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਪਹਿਲਾਂ ਹੀ AI ਦੀ ਵਰਤੋਂ ਕਰ ਰਹੇ ਹਨ, ਜਦਕਿ ਹਾਈ ਸਕੂਲ ਦੇ ਸਿਰਫ਼ 16% ਮੁਖੀ ਕਹਿੰਦੇ ਹਨ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਕਿ ਉਨ੍ਹਾਂ ਦੇ ਸਾਰੇ ਵਿਦਿਆਰਥੀ ਕਲਾਸ ਵਿੱਚ ਇਸਨੂੰ ਸਮਝਣ ਲਈ ਲੋੜੀਂਦਾ ਤਕਨੀਕੀ ਗਿਆਨ ਸਿੱਖ ਰਹੇ ਹਨ। ਵਿਦਿਆਰਥੀ ਵੀ ਇਹ ਪਾੜਾ ਦੇਖਦੇ ਹਨ: CodeAI ਦੇ ਇੱਕ ਸਰਵੇਖਣ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵਿੱਚ ਹਾਈ ਸਕੂਲ ਦੇ 75% ਵਿਦਿਆਰਥੀਆਂ ਨੇ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਲਈ AI ਨੂੰ ਸਮਝਣਾ ਅੱਜ ਨਾਲੋਂ ਵੱਧ ਮਹੱਤਵਪੂਰਨ ਹੋਵੇਗਾ।

ਨੌਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ AI ਕਿਵੇਂ ਕੰਮ ਕਰਦੀ ਹੈ, ਇਸਦੇ ਨਤੀਜਿਆਂ ਬਾਰੇ ਆਲੋਚਨਾਤਮਕ ਢੰਗ ਨਾਲ ਕਿਵੇਂ ਸੋਚਣਾ ਹੈ ਅਤੇ ਆਪਣੀ ਸੁਰੱਖਿਆ ਤੇ ਵਿਕਾਸ ਨੂੰ ਪਹਿਲ ਦੇਣ ਵਾਲੇ ਸਾਧਨਾਂ ਤੱਕ ਪਹੁੰਚ ਨਾਲ ਇਸਦਾ ਭਵਿੱਖ ਘੜਨ ਦੇ ਹੁਨਰ ਕਿਵੇਂ ਵਿਕਸਿਤ ਕਰਨੇ ਹਨ।

ਇਸੇ ਲਈ OpenAI ਅਤੇ CodeAI ਅਹਿਮ ਭਾਈਵਾਲੀ ਦਾ ਐਲਾਨ ਕਰ ਰਹੇ ਹਨ, ਜਿਸ ਰਾਹੀਂ ਵਿਦਿਆਰਥੀਆਂ ਅਤੇ ਸਿੱਖਿਆਕਾਰਾਂ ਨੂੰ ਅਜਿਹੇ ਸਾਧਨ ਅਤੇ ਸਰੋਤ ਮਿਲਣਗੇ ਜੋ AI ਦੀ ਵਰਤੋਂ ਕਰਨੀ ਅਤੇ ਇਸ ਤੋਂ ਲਾਭ ਲੈਣਾ ਸਿੱਖਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ।

ਇਹ ਭਾਈਵਾਲੀ ਕਿਸ਼ੋਰਾਂ ਲਈ ChatGPT ਦੀ ਸ਼ੁਰੂਆਤ ਦੇ ਨਾਲ ਹੋ ਰਹੀ ਹੈ। ਇਹ ਸਿੱਖਣ ਨੂੰ ਕੇਂਦਰ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਸਮਰਪਿਤ ਅਨੁਭਵ ਹੈ, ਜੋ ਕਿਸ਼ੋਰਾਂ ਨੂੰ ਆਲੋਚਨਾਤਮਕ ਢੰਗ ਨਾਲ ਸੋਚਣ, ਆਪਣੀ ਸਮਝ ਡੂੰਘੀ ਕਰਨ ਅਤੇ ਭਰੋਸੇ ਨਾਲ AI ਵਰਤਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਕਿਸ਼ੋਰਾਂ ਲਈ ਪਹਿਲਾਂ ਤੋਂ ਸ਼ਾਮਲ ਸੁਰੱਖਿਆ ਉਪਾਅ ਹਨ, ਜਿਨ੍ਹਾਂ ਵਿੱਚ ਸਿਹਤਮੰਦ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਅਤੇ ਮਾਪਿਆਂ ਲਈ ਵਾਧੂ ਨਿਯੰਤਰਣ ਸ਼ਾਮਲ ਹਨ। ਇਹ ਅਧਿਆਪਕਾਂ ਅਤੇ ਜ਼ਿਲ੍ਹਿਆਂ ਨੂੰ AI ਦੀ ਵਰਤੋਂ ਬਾਰੇ ਮਾਰਗਦਰਸ਼ਨ ਦੇਣ ਦੇ ਸਮਰੱਥ ਬਣਾਉਣ ਲਈ ਸਾਡੇ ਅਧਿਆਪਕਾਂ ਲਈ ChatGPT(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੇ ਕੰਮ ਅਤੇ AI ਹੁਨਰ ਵਿਕਸਿਤ ਕਰਨ ਲਈ ਅਮਰੀਕੀ ਅਧਿਆਪਕ ਮਹਾਸੰਘ ਨਾਲ ਚੱਲ ਰਹੇ ਸਾਡੇ ਕੰਮ ਨੂੰ ਵੀ ਅੱਗੇ ਵਧਾਉਂਦਾ ਹੈ। ਕਿਸ਼ੋਰਾਂ ਲਈ ChatGPT ਦੀ ਸ਼ੁਰੂਆਤ ਦੇ ਨਾਲ, CodeAI ਨਾਲ ਸਾਡੀ ਭਾਈਵਾਲੀ ਤਕਨਾਲੋਜੀ ਨਾਲ ਜੁੜੀ ਸਿੱਖਿਆ ਉੱਤੇ ਕੇਂਦਰਿਤ ਹੈ: ਕਿਸ਼ੋਰਾਂ ਨੂੰ ਇਹ ਸਮਝਣ ਵਿੱਚ ਮਦਦ ਦੇਣਾ ਕਿ AI ਕਿਵੇਂ ਕੰਮ ਕਰਦੀ ਹੈ, ਇਸਨੂੰ ਨਿਰਦੇਸ਼ ਕਿਵੇਂ ਦੇਣਾ ਹੈ, ਇਸ ਉੱਤੇ ਸਵਾਲ ਕਿਵੇਂ ਚੁੱਕਣੇ ਹਨ ਅਤੇ ਇਸ ਨਾਲ ਕੁਝ ਕਿਵੇਂ ਸਿਰਜਣਾ ਹੈ— AI ਕਲਾਸ ਵਿੱਚ ਕਿਵੇਂ ਆਵੇਗੀ, ਇਹ ਤੈਅ ਕਰਨ ਵਿੱਚ ਅਧਿਆਪਕ ਅਹਿਮ ਭੂਮਿਕਾ ਨਿਭਾਉਣਗੇ।

“ਮਾਪੇ ਅਤੇ ਸਿੱਖਿਆਕਾਰ ਚਾਹੁੰਦੇ ਹਨ ਕਿ ਨੌਜਵਾਨ AI ਦੁਆਰਾ ਘੜੇ ਜਾ ਰਹੇ ਭਵਿੱਖ ਲਈ ਤਿਆਰ ਹੋਣ—ਅਤੇ ਉਨ੍ਹਾਂ ਦਾ ਇਹ ਉਮੀਦ ਕਰਨਾ ਬਿਲਕੁਲ ਠੀਕ ਹੈ ਕਿ ਇਹ ਕੰਮ ਪੂਰੀ ਸਾਵਧਾਨੀ ਨਾਲ ਹੋਵੇ,” OpenAI ਵਿੱਚ ਬਾਲ ਵਿਕਾਸ ਦੀ ਮੁਖੀ ਡਾ. ਐਲੀਸਨ ਮਿਸ਼ਕਿਨ ਨੇ ਕਿਹਾ। “ਸਾਡਾ ਟੀਚਾ ਸਿਰਫ਼ ਹੋਰ ਵਿਦਿਆਰਥੀਆਂ ਨੂੰ AI ਵਰਤਣ ਵਿੱਚ ਮਦਦ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਬਿਹਤਰ ਸਵਾਲ ਪੁੱਛਣ, ਮਿਲੇ ਜਵਾਬਾਂ ਬਾਰੇ ਆਲੋਚਨਾਤਮਕ ਢੰਗ ਨਾਲ ਸੋਚਣ ਅਤੇ ਇਨ੍ਹਾਂ ਸਾਧਨਾਂ ਨੂੰ ਜ਼ਿੰਮੇਵਾਰੀ ਨਾਲ ਵਰਤਣ ਵਿੱਚ ਮਦਦ ਦੇਣਾ ਹੈ। ਅਸੀਂ CodeAI, ਮਾਪਿਆਂ ਅਤੇ ਸਿੱਖਿਆਕਾਰਾਂ ਨਾਲ ਮਿਲ ਕੇ ਸਿੱਖਣ, ਸੁਧਾਰ ਕਰਨ ਅਤੇ ਨੌਜਵਾਨਾਂ ਨੂੰ ਇਹ ਹੁਨਰ ਵਿਕਸਿਤ ਕਰਨ ਵਿੱਚ ਮਦਦ ਦੇਣ ਲਈ ਉਤਸੁਕ ਹਾਂ।”

“ਹਰੇਕ ਵਿਦਿਆਰਥੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ AI ਅਸਲ ਵਿੱਚ ਕਿਵੇਂ ਕੰਮ ਕਰਦੀ ਹੈ। ਉਸਨੂੰ ਤਕਨਾਲੋਜੀ ਉੱਤੇ ਸਵਾਲ ਚੁੱਕਣ, ਇਸਦੀਆਂ ਗਲਤੀਆਂ ਫੜਨ ਅਤੇ ਇਹ ਜਾਣਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਇਸ ਉੱਤੇ ਭਰੋਸਾ ਕਰਨਾ ਕਦੋਂ ਬੰਦ ਕਰਨਾ ਹੈ,” CodeAI ਦੇ ਮੁੱਖ ਕਾਰਜਕਾਰੀ ਅਧਿਕਾਰੀ ਕਰੀਮ ਮੇਘਜੀ ਨੇ ਕਿਹਾ। “ਉਨ੍ਹਾਂ ਨੂੰ ਇਹ ਬੁਨਿਆਦ ਦਿਓ, ਤਾਂ AI ਉਨ੍ਹਾਂ ਦਾ ਭਵਿੱਖ ਘੜਨ ਵਾਲੀ ਤਾਕਤ ਘੱਟ ਅਤੇ ਅਜਿਹੀ ਚੀਜ਼ ਵੱਧ ਬਣ ਜਾਂਦੀ ਹੈ ਜਿਸ ਉੱਤੇ ਉਹ ਖ਼ੁਦ ਸਵਾਲ ਚੁੱਕ ਸਕਦੇ ਹਨ, ਜਿਸਨੂੰ ਘੜ ਸਕਦੇ ਹਨ ਅਤੇ ਜਿਸ ਨਾਲ ਸਿਰਜਣਾ ਕਰ ਸਕਦੇ ਹਨ।”

ਅਸੀਂ ਮਿਲ ਕੇ ਕਿਵੇਂ ਕੰਮ ਕਰਾਂਗੇ

ਅਗਲੇ ਸਾਲ ਦੌਰਾਨ OpenAI ਅਤੇ CodeAI ਅਜਿਹੇ ਵਿਹਾਰਕ ਪ੍ਰੋਗਰਾਮਾਂ ਉੱਤੇ ਧਿਆਨ ਦੇਣਗੇ ਜੋ ਵਿਦਿਆਰਥੀਆਂ ਨੂੰ AI ਸਮਝਣ, ਇਸਨੂੰ ਸਾਵਧਾਨੀ ਨਾਲ ਵਰਤਣ ਅਤੇ ਇਹ ਜਾਣਨ ਵਿੱਚ ਮਦਦ ਕਰਨ ਕਿ ਇਹ ਸਿੱਖਣ ਅਤੇ ਰਚਨਾਤਮਕਤਾ ਵਿੱਚ ਕਿਵੇਂ ਸਹਾਇਕ ਹੋ ਸਕਦੀ ਹੈ।

  • ਜ਼ਿੰਮੇਵਾਰ AI ਨਵੀਨਤਾ ਲਈ ਨਿਰੰਤਰ ਫੀਡਬੈਕ ਪ੍ਰਕਿਰਿਆ ਬਣਾਉਣਾ। OpenAI ਅਤੇ CodeAI ਇੱਕ ਸਾਂਝੀ ਸਲਾਹਕਾਰ ਕੌਂਸਲ ਬਣਾਉਣਗੇ, ਜੋ ਬਾਲ ਵਿਕਾਸ, ਨੌਜਵਾਨਾਂ ਨਾਲ ਸਬੰਧਤ ਜਨਤਕ ਨੀਤੀ ਅਤੇ ਸਿੱਖਣ ਦੇ ਵਿਗਿਆਨ ਦੇ ਮਾਹਰਾਂ ਅਤੇ ਆਗੂਆਂ ਨੂੰ ਇਕੱਠਾ ਕਰੇਗੀ। ਇਹ ਕੌਂਸਲ ਉੱਭਰਦੇ ਜੋਖਮਾਂ, ਜ਼ਿੰਮੇਵਾਰ AI ਅਭਿਆਸਾਂ ਅਤੇ ਬਦਲਦੀਆਂ ਵਿਦਿਅਕ ਲੋੜਾਂ ਬਾਰੇ ਨਿਰੰਤਰ ਮਾਰਗਦਰਸ਼ਨ ਦੇਵੇਗੀ, ਜਿਸ ਨਾਲ ਕਿਸ਼ੋਰਾਂ ਲਈ ChatGPT ਦੇ ਭਵਿੱਖੀ ਵਿਕਾਸ ਨੂੰ ਦਿਸ਼ਾ ਦੇਣ ਵਿੱਚ ਮਦਦ ਮਿਲੇਗੀ।
  • ਵਿਦਿਆਰਥੀਆਂ ਨੂੰ AI ਦੀ ਬੁਨਿਆਦੀ ਸਮਝ ਵਿਕਸਿਤ ਕਰਨ ਵਿੱਚ ਮਦਦ ਦੇਣਾ। AI ਦਾ ਘੰਟਾ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਰਾਹੀਂ OpenAI ਅਤੇ CodeAI ਲੱਖਾਂ ਵਿਦਿਆਰਥੀਆਂ ਨੂੰ ਸੋਚ-ਸਮਝ ਕੇ ਅਤੇ ਜ਼ਿੰਮੇਵਾਰੀ ਨਾਲ AI ਵਰਤਣ ਦੀਆਂ ਬੁਨਿਆਦੀ ਗੱਲਾਂ ਨਾਲ ਜਾਣੂ ਕਰਵਾਉਣਗੇ।
  • ਸਿਰਜਣਹਾਰਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ। ਪਹਿਲੀ ਵਾਰ ਹੋਣ ਵਾਲੀ ਸਿਰਜਣਹਾਰ ਚੁਣੌਤੀ ਰਾਹੀਂ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ AI ਨਾਲ ਕੁਝ ਨਵਾਂ ਬਣਾਉਣ, OpenAI ਟੀਮ ਦੇ ਮੈਂਬਰਾਂ ਤੋਂ ਮਾਰਗਦਰਸ਼ਨ ਲੈਣ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਅਧਿਆਪਕਾਂ ਨਾਲ ਰਾਸ਼ਟਰੀ ਮੰਚ ਉੱਤੇ ਆਪਣਾ ਕੰਮ ਪੇਸ਼ ਕਰਨ ਦਾ ਮੌਕਾ ਮਿਲੇਗਾ।
  • ਕਲਾਸ ਵਿੱਚ ਸਿੱਖਣ ਦਾ ਸਮਰਥਨ ਕਰਨਾ। AI ਪ੍ਰਣਾਲੀਆਂ, ਸੁਰੱਖਿਆ ਅਤੇ ਜ਼ਿੰਮੇਵਾਰ ਵਰਤੋਂ ਬਾਰੇ OpenAI ਦੇ ਮਾਹਰ CodeAI ਲਈ ਸਲਾਹ-ਮਸ਼ਵਰੇ ਦਾ ਸਰੋਤ ਹੋਣਗੇ, ਜਦੋਂ ਉਹ CodeAI ਦੇ ਮੁਫ਼ਤ, ਸਾਲ ਲੰਬੇ ਹਾਈ ਸਕੂਲ ਕੋਰਸ AI ਦੀਆਂ ਬੁਨਿਆਦਾਂ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੂੰ ਹੋਰ ਵਿਕਸਿਤ ਕਰਨਗੇ।
  • AI ਨਾਲ ਜੁੜੇ ਕਰੀਅਰਾਂ ਨੂੰ ਹੋਰ ਪਹੁੰਚਯੋਗ ਬਣਾਉਣਾ। ਕਰੀਅਰ ਯਾਤਰਾਵਾਂ ਰਾਹੀਂ ਵਿਦਿਆਰਥੀ OpenAI ਦੇ ਖੋਜਕਾਰਾਂ, ਇੰਜੀਨੀਅਰਾਂ ਅਤੇ ਆਗੂਆਂ ਤੋਂ ਸਿੱਧੇ ਸੁਣਨਗੇ ਕਿ ਉਹ AI ਨਾਲ ਕੰਮ ਕਰਕੇ ਇਸਨੂੰ ਕਿਵੇਂ ਘੜਦੇ ਹਨ। ਇਸ ਨਾਲ ਵਿਦਿਆਰਥੀ ਆਪਣੇ ਆਪ ਨੂੰ ਭਵਿੱਖ ਦੇ ਨਿਰਮਾਤਾ, ਸਿਰਜਣਹਾਰ ਅਤੇ ਨਵੀਨਤਾਕਾਰ ਵਜੋਂ ਦੇਖ ਸਕਣਗੇ।

ਨੌਜਵਾਨਾਂ ਨੂੰ AI ਦੁਆਰਾ ਘੜੇ ਜਾ ਰਹੇ ਸੰਸਾਰ ਲਈ ਤਿਆਰ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਤਕਨਾਲੋਜੀ ਕੰਪਨੀਆਂ ਇਹ ਕੰਮ ਇਕੱਲੀਆਂ ਨਹੀਂ ਕਰ ਸਕਦੀਆਂ। ਮਾਪਿਆਂ, ਸਿੱਖਿਆਕਾਰਾਂ, ਵਿਦਿਆਰਥੀਆਂ, ਖੋਜਕਾਰਾਂ, ਨੀਤੀ-ਨਿਰਮਾਤਾਵਾਂ ਅਤੇ ਨਾਗਰਿਕ-ਸਮਾਜ ਸੰਸਥਾਵਾਂ ਸਾਰਿਆਂ ਦੀ ਅਹਿਮ ਭੂਮਿਕਾ ਹੈ।

ਇਸ ਭਾਈਵਾਲੀ ਰਾਹੀਂ, OpenAI ਅਤੇ CodeAI ਹੋਰ ਜ਼ਿਆਦਾ ਨੌਜਵਾਨਾਂ ਨੂੰ ਉਤਸੁਕਤਾ ਅਤੇ ਆਤਮ-ਵਿਸ਼ਵਾਸ ਨਾਲ—ਪਰ ਸੂਝ-ਬੂਝ ਨਾਲ ਵੀ AI ਨੂੰ ਅਪਣਾਉਣ ਵਿੱਚ ਮਦਦ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀ ਹਰ ਜਵਾਬ ਨੂੰ ਬਿਨਾਂ ਪਰਖੇ ਸਵੀਕਾਰ ਕੀਤੇ ਬਗੈਰ ਇਨ੍ਹਾਂ ਸਾਧਨਾਂ ਨਾਲ ਸਿਰਜਣਾ ਕਰਨਾ ਸਿੱਖਣ, ਅਤੇ ਇਹ ਸਮਝਣ ਕਿ AI ਨੂੰ ਅਧਿਆਪਕਾਂ, ਪਰਿਵਾਰਾਂ ਅਤੇ ਉਨ੍ਹਾਂ ਦੇ ਜੀਵਨ ਦੇ ਹੋਰ ਭਰੋਸੇਯੋਗ ਲੋਕਾਂ ਦੇ ਮਾਰਗਦਰਸ਼ਨ ਦੀ—ਥਾਂ ਨਹੀਂ—ਲੈਣੀ ਚਾਹੀਦੀ, ਸਗੋਂ ਉਸਦਾ ਸਮਰਥਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਅਸੀਂ ਅਗਲੀ ਪੀੜ੍ਹੀ ਨੂੰ ਨਾ ਸਿਰਫ਼ AI ਦੀ ਸਮਰੱਥ ਵਰਤੋਂਕਾਰ ਬਣਨ ਵਿੱਚ, ਸਗੋਂ ਇਸਦਾ ਭਵਿੱਖ ਘੜਨ ਵਿੱਚ ਸੋਚ-ਸਮਝ ਕੇ ਹਿੱਸਾ ਲੈਣ ਵਾਲੀ ਪੀੜ੍ਹੀ ਬਣਨ ਵਿੱਚ ਵੀ ਮਦਦ ਕਰ ਸਕਦੇ ਹਾਂ।