ਕਾਨੂੰਨ ਲਈ Astra ਕਾਨੂੰਨੀ ਇੰਟੈਲੀਜੈਂਸ ਵਿੱਚ ਮੋਹਰੀ ਹੈ
ਸਾਡੀ ਨਵੀਂ ਮਾਡਲ ਕੌਂਫਿਗਰੇਸ਼ਨ ਕਾਨੂੰਨ ਦੇ 24 ਖੇਤਰਾਂ ਦੀ ਸ਼ੁਰੂਆਤੀ ਪਰਖ ਵਿੱਚ ਪਹਿਲੇ ਸਥਾਨ ’ਤੇ ਰਹੀ ਅਤੇ ਇਸ ਦੀਆਂ ਲਿਖਤੀ ਦਲੀਲਾਂ ਨੂੰ GPT‑6 Astra ਨਾਲੋਂ ਉੱਚੀਆਂ ਰੇਟਿੰਗਾਂ ਮਿਲੀਆਂ ਹਨ. ਹੁਣ ਹਰ ChatGPT Enterprise ਗਾਹਕ ਪਹੁੰਚ ਦੀ ਬੇਨਤੀ ਕਰ ਸਕਦਾ ਹੈ.
ਅੱਜ ਅਸੀਂ ਕਾਨੂੰਨ ਲਈ Astra ਦਾ ਨਵਾਂ ਸੰਸਕਰਣ ਜਾਰੀ ਕਰ ਰਹੇ ਹਾਂ. ਇਹ ਹਾਰਵੀ LAB-AA ’ਤੇ ਅਤਿ-ਆਧੁਨਿਕ ਹੈ ਅਤੇ ਹਾਰਵੀ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਤੇ ਗਰੂਬਲ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵੱਲੋਂ ਮਿਲ ਕੇ ਵਿਕਸਿਤ ਕੀਤੇ LAB: USCL ਅਤੇ Vals AI ਦੀ ਕਾਨੂੰਨੀ ਖੋਜ ਪਰਖ ’ਤੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਹੈ. ਅਸੀਂ ਸਾਰੇ ChatGPT Enterprise ਗਾਹਕਾਂ ਨੂੰ ਭਰੋਸੇਯੋਗ ਪਹੁੰਚ ਪ੍ਰੋਗਰਾਮ ਰਾਹੀਂ ਪਹੁੰਚ ਦੀ ਬੇਨਤੀ ਕਰਨ ਦੇ ਯੋਗ ਬਣਾ ਰਹੇ ਹਾਂ, ਜਿਸ ਵਿੱਚ API ਰਾਹੀਂ ਪਹੁੰਚ ਵੀ ਸ਼ਾਮਲ ਹੈ.
ਕਾਨੂੰਨ ਲਈ Astra ਸਾਡੇ ਨਵੀਨਤਮ ਅਤੇ ਸਭ ਤੋਂ ਸ਼ਕਤੀਸ਼ਾਲੀ ਫਰੰਟੀਅਰ ਮਾਡਲ GPT‑6.2 Astra ਦੀ ਅਤਿ-ਆਧੁਨਿਕ ਮਾਡਲ ਕੌਂਫਿਗਰੇਸ਼ਨ ਹੈ. ਇਹ GPT‑6.2 Astra ਨੂੰ ਸਮਰਪਿਤ ਕਾਨੂੰਨੀ ਖੋਜ ਸੂਚਕਾਂਕ ਅਤੇ ਕਿਸੇ ਸਵਾਲ ਦੀ ਖੋਜ ਕਰਨ, ਪ੍ਰਮਾਣਿਕ ਕਾਨੂੰਨੀ ਸਰੋਤਾਂ ਨੂੰ ਤੋਲਣ ਅਤੇ ਜਵਾਬ ਲਿਖਣ ਲਈ ਹਦਾਇਤਾਂ ਨਾਲ ਜੋੜਦੀ ਹੈ. ਇਸ ਕੌਂਫਿਗਰੇਸ਼ਨ ਨੇ LAB-AA ਮੁਲਾਂਕਣ ਵਿੱਚ ਪੂਰਾ ਕ੍ਰੈਡਿਟ ਪ੍ਰਾਪਤ ਕੀਤਾ – ਜੋ ਕਿ ਆਪਣੇ ਆਪ ਵਿੱਚ GPT‑6.2 Astra ਨਾਲੋਂ ਲਗਭਗ 40% ਵੱਧ ਵਾਰ ਹੈ.
ਅਸੀਂ ਸਤੰਬਰ ਵਿੱਚ ਕਾਨੂੰਨ ਲਈ Astra ਪੇਸ਼ ਕੀਤਾ ਸੀ, ਜਿਸ ਦੀ ਸ਼ੁਰੂਆਤੀ ਪਹੁੰਚ ਕੂਲੀ, ਰੋਪਸ ਐਂਡ ਗ੍ਰੇ ਅਤੇ ਸੁਲੀਵਾਨ ਐਂਡ ਕ੍ਰੋਮਵੈੱਲ ਸਮੇਤ ਕੁਝ ਫ਼ਰਮਾਂ ਨੂੰ ਦਿੱਤੀ ਗਈ ਸੀ. ਸਾਡੀ ਖੋਜ ਟੀਮ ਨੇ ਇਸ ਦੀ ਕਾਨੂੰਨੀ ਰੀਜ਼ਨਿੰਗ ਨੂੰ ਬਿਹਤਰ ਬਣਾਉਣ ਅਤੇ ਇਸ ਦੇ ਕਾਨੂੰਨੀ ਸਰੋਤਾਂ ਨੂੰ ਲਗਭਗ ਦੁਗਣਾ ਕਰਨ ਲਈ ਤੇਜ਼ੀ ਨਾਲ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ. Vals AI ਦੀ ਕਾਨੂੰਨੀ ਖੋਜ ਪਰਖ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵਿੱਚ, ਹਰ ਜਾਂਚ ਪਾਸ ਕਰਨ ਵਾਲੇ ਖੋਜ-ਆਧਾਰਿਤ ਜਵਾਬਾਂ ਦਾ ਹਿੱਸਾ ਲਗਭਗ 46% ਤੋਂ ਵਧ ਕੇ ਕਰੀਬ 55% ਹੋ ਗਿਆ. ਅਸੀਂ ਕਾਨੂੰਨ ਦੇ ਖੇਤਰ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਜੋ ਵਧਦੀ ਗੁੰਝਲਦਾਰ ਦੁਨੀਆ ਵਿੱਚ ਤਰੱਕੀ ਨੂੰ ਸਮਰੱਥ ਬਣਾਉਣ ਵਾਲੇ ਸਵਾਲਾਂ ਲਈ ਬਿਹਤਰੀਨ ਵਕੀਲ ਸਾਡੀ ਸਭ ਤੋਂ ਵਧੀਆ ਅਤਿ-ਆਧੁਨਿਕ ਇੰਟੈਲੀਜੈਂਸ ਦੀ ਵਰਤੋਂ ਕਰ ਸਕਣ.
ਹਾਰਵੀ ਦਾ ਕਾਨੂੰਨੀ ਏਜੰਟ ਬੈਂਚਮਾਰਕ (LAB) ਇਹ ਪਰਖਦਾ ਹੈ ਕਿ ਕੀ ਕੋਈ ਮਾਡਲ ਕਾਨੂੰਨੀ ਕਾਰਜ ਨੂੰ ਸ਼ੁਰੂ ਤੋਂ ਅੰਤ ਤੱਕ ਪੂਰਾ ਕਰ ਸਕਦਾ ਹੈ. LAB-AA(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਉਸ ਪਰਖ ਦਾ ਆਰਟੀਫ਼ਿਸ਼ਲ ਐਨਾਲਿਸਿਸ ਵੱਲੋਂ ਤਿਆਰ ਕੀਤਾ ਰੂਪ ਹੈ. ਇਹ ਹਾਰਵੀ ਵੱਲੋਂ ਤਿਆਰ ਕੀਤੇ 120 ਕਾਰਜਾਂ ਨਾਲ ਮਾਡਲਾਂ ਦੀ ਸਖ਼ਤ ਪਰਖ ਕਰਦਾ ਹੈ – ਜਿਨ੍ਹਾਂ ਵਿੱਚ ਹਲਫ਼ੀਆ ਬਿਆਨ ਲਈ ਰੂਪਰੇਖਾ ਤਿਆਰ ਕਰਨ ਤੋਂ ਲੈ ਕੇ ਵਪਾਰਕ ਲੀਜ਼ਾਂ ਦੀ ਸਮੀਖਿਆ ਅਤੇ ਗ੍ਰਹਿਣ ਸੌਦਿਆਂ ਵਿੱਚ ਮਾਲਕੀ ਬਦਲਾਅ ਦੀ ਰਣਨੀਤੀ ਬਣਾਉਣ ਤੱਕ ਦੇ ਕੰਮ ਸ਼ਾਮਲ ਹਨ. ਪੂਰਾ ਕ੍ਰੈਡਿਟ ਪ੍ਰਾਪਤ ਕਰਨ ਲਈ, ਕਿਸੇ ਜਵਾਬ ਨੂੰ ਬਿਨਾਂ ਕਿਸੇ ਭੁਲੇਖੇਬਾਜ਼ੀ ਭਾਵ ਅਜਿਹਾ ਮਹੱਤਵਪੂਰਨ ਦਾਅਵਾ ਕੀਤੇ ਬਿਨਾਂ ਜੋ ਸਰੋਤ ਦਸਤਾਵੇਜ਼ਾਂ ਦੁਆਰਾ ਸਮਰਥਿਤ ਨਹੀਂ ਹੈ, ਕਿਸੇ ਕੰਮ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ.
ਕਾਨੂੰਨ ਲਈ Astra ਨੇ 20.8% ਕਾਰਜਾਂ ਵਿੱਚ ਪੂਰਾ ਕ੍ਰੈਡਿਟ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜੋ ਕਿ GPT‑6.2 Astra ਦੇ 15.0% ਅਤੇ Muse Wonder Full ਦੇ 13.1% ਤੋਂ ਅੱਗੇ ਰਿਹਾ.

ਕਾਨੂੰਨ ਲਈ Astra ਨੇ 20.8% ਕਾਰਜਾਂ ਵਿੱਚ ਪੂਰਾ ਕ੍ਰੈਡਿਟ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ.
ਕਾਨੂੰਨ ਲਈ Astra ਨੇ ਇਹ ਸਭ ਤੋਂ ਉੱਚਾ ਨਤੀਜਾ ਸ਼ੁਰੂਆਤੀ ਤੁਲਨਾ ਵਿੱਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਗ਼ੈਰ-ਓਪਨਏਆਈ ਮਾਡਲ ਦੀ ਅੱਧੀ ਤੋਂ ਵੀ ਘੱਟ ਆਉਟਪੁੱਟ ਨਾਲ ਹਾਸਲ ਕੀਤਾ. ਇਸ ਨੇ ਪ੍ਰਤੀ ਕਾਰਜ ਔਸਤਨ ਲਗਭਗ 64,000 ਆਉਟਪੁੱਟ ਟੋਕਨ ਤਿਆਰ ਕੀਤੇ, ਜਦੋਂ ਕਿ Muse Wonder Full ਲਈ ਇਹ ਅੰਕੜਾ 139,000 ਸੀ ਅਤੇ ਇਸ ਨੇ ਜ਼ਿਆਦਾ ਵਾਰ ਪੂਰਾ ਕ੍ਰੈਡਿਟ ਪ੍ਰਾਪਤ ਕੀਤਾ: 20.8% ਬਨਾਮ 13.1%. ਵਰਤੋਂ ਦੇ ਹਿਸਾਬ ਨਾਲ ਭੁਗਤਾਨ ਕਰਨ ਵਾਲੀਆਂ ਕਾਨੂੰਨੀ ਟੀਮਾਂ ਲਈ ਇਸ ਦਾ ਮਤਲਬ ਇਹ ਹੈ ਕਿ ਕਾਨੂੰਨ ਲਈ Astra ਨੇ ਪ੍ਰਤੀ ਕਾਰਜ 54% ਘੱਟ ਆਉਟਪੁੱਟ ਤਿਆਰ ਕਰਦੇ ਹੋਏ Muse Wonder Full ਨਾਲੋਂ ਵੱਧ ਵਾਰ ਪੂਰਾ ਕ੍ਰੈਡਿਟ ਪ੍ਰਾਪਤ ਕੀਤਾ. ਇਸ ਨਾਲ ਬਜਟ ਦੇ ਦਾਇਰੇ ਵਿੱਚ ਰਹਿਣ ਅਤੇ ਬਜਟ ਤੋਂ ਬਾਹਰ ਹੋਣ ਵਿੱਚ ਫ਼ਰਕ ਪੈ ਸਕਦਾ ਹੈ.

ਹਰੇਕ dot ਮਾਡਲ ਕੌਂਫਿਗਰੇਸ਼ਨ ਨੂੰ ਦਰਸਾਉਂਦਾ ਹੈ. ਉੱਪਰ ਵੱਲ ਹੋਣ ਦਾ ਮਤਲਬ ਹੈ ਕਿ ਵਧੇਰੇ ਕਾਰਜਾਂ ਨੇ ਪੂਰਾ ਕ੍ਰੈਡਿਟ ਪ੍ਰਾਪਤ ਕੀਤਾ; ਖੱਬੇ ਪਾਸੇ ਹੋਣ ਦਾ ਮਤਲਬ ਹੈ ਘੱਟ ਆਉਟਪੁੱਟ ਟੋਕਨ ਜਿਨ੍ਹਾਂ ਵਿੱਚ ਉਹ ਪਾਠ ਵੀ ਸ਼ਾਮਲ ਹੈ ਜੋ ਮਾਡਲ ਤਰਕ ਕਰਨ ਅਤੇ ਲਿਖਣ ਵੇਲੇ ਤਿਆਰ ਕਰਦਾ ਹੈ. ਕਾਨੂੰਨ ਲਈ Astra ਨੇ ਪ੍ਰਤੀ ਕਾਰਜ ਔਸਤਨ ਲਗਭਗ 64,000 ਆਉਟਪੁੱਟ ਟੋਕਨ ਵਰਤੇ ਅਤੇ 20.8% 'ਤੇ ਪੂਰਾ ਕ੍ਰੈਡਿਟ ਪ੍ਰਾਪਤ ਕੀਤਾ ਜਦੋਂ ਕਿ Muse Wonder Full ਲਈ ਇਹ ਅੰਕੜਾ 139,000 ਅਤੇ 13.1% ਸੀ. ਦਿਖਾਈ ਗਈ ਕਿਸੇ ਵੀ ਕੌਂਫਿਗਰੇਸ਼ਨ ਨੇ ਘੱਟ ਆਉਟਪੁੱਟ ਟੋਕਨਾਂ ਦੀ ਵਰਤੋਂ ਕਰਕੇ ਕਾਨੂੰਨ ਲਈ Astra ਦੇ ਬਰਾਬਰ ਅੰਕ ਹਾਸਲ ਨਹੀਂ ਕੀਤੇ.
ਕਾਨੂੰਨੀ ਕੰਮ ਵਿੱਚ ਭੁਲੇਖੇਬਾਜ਼ੀਆਂ ਬਿਲਕੁਲ ਸਵੀਕਾਰਯੋਗ ਨਹੀਂ ਹਨ. ਇੱਕ ਵੀ ਘੜਿਆ ਹੋਇਆ ਹਵਾਲਾ ਕਿਸੇ ਵਕੀਲ ਤੋਂ ਮੁਵੱਕਿਲ ਦਾ ਭਰੋਸਾ, ਅਦਾਲਤ ਵਿੱਚ ਸਾਖ ਅਤੇ ਸਾਲਾਂ ਦੀ ਕਮਾਈ ਹੋਈ ਪ੍ਰਤਿਸ਼ਠਾ ਖੋਹ ਸਕਦਾ ਹੈ. ਇਹੀ ਕਾਰਨ ਹੈ ਕਿ ਭੁਲੇਖੇਬਾਜ਼ੀਆਂ ਨੂੰ ਘਟਾਉਣਾ ਕਾਨੂੰਨ ਲਈ Astra ਲਈ ਪ੍ਰਮੁੱਖ ਤਰਜੀਹ ਰਿਹਾ ਹੈ. ਆਰਟੀਫ਼ਿਸ਼ਲ ਐਨਾਲਿਸਿਸ ਦੀ ਨਵੀਨਤਮ LAB-AA ਤੁਲਨਾ ਵਿੱਚ, ਕਾਨੂੰਨ ਲਈ Astra ਨੇ (GPT‑6 ਨਾਲ) ਸਾਂਝੇ ਤੌਰ ’ਤੇ ਮਹੱਤਵਪੂਰਨ ਭੁਲੇਖੇਬਾਜ਼ੀਆਂ ਦੀ ਸਭ ਤੋਂ ਘੱਟ ਦਰ ਹਾਸਲ ਕੀਤੀ: ਪ੍ਰਤੀ ਕਾਰਜ 0.03, ਜਦਕਿ Claude Opus 5.5 (ਗ਼ੈਰ-ਓਪਨਏਆਈ ਮਾਡਲਾਂ ਵਿੱਚ ਅਗਲੀ ਸਭ ਤੋਂ ਘੱਟ ਦਰ) ਲਈ ਇਹ ਦਰ 0.59 ਸੀ.

ਕਾਨੂੰਨ ਲਈ Astra ਨੇ ਪ੍ਰਤੀ ਕਾਰਜ ਔਸਤਨ 0.03 ਗੰਭੀਰ ਅਤੇ 0.06 ਮਾਮੂਲੀ ਭੁਲੇਖੇਬਾਜ਼ੀਆਂ ਦਰਜ ਕੀਤੀਆਂ. Claude Opus 5.5 ਨੇ ਪ੍ਰਤੀ ਕਾਰਜ ਔਸਤਨ 0.59 ਗੰਭੀਰ ਅਤੇ 0.51 ਮਾਮੂਲੀ ਭੁਲੇਖੇਬਾਜ਼ੀਆਂ ਦਰਜ ਕੀਤੀਆਂ ਜੋ ਕਿ ਲਗਭਗ 20 ਗੁਣਾ ਵੱਧ ਗੰਭੀਰ ਭੁਲੇਖੇਬਾਜ਼ੀਆਂ ਅਤੇ 8.5 ਗੁਣਾ ਵੱਧ ਮਾਮੂਲੀ ਭੁਲੇਖੇਬਾਜ਼ੀਆਂ ਸਨ.
ਉਨ੍ਹਾਂ ਹੀ 120 ਕਾਰਜਾਂ ਵਿੱਚ, ਆਰਟੀਫ਼ਿਸ਼ਲ ਐਨਾਲਿਸਿਸ ਨੇ ਅਜਿਹੇ ਭੁਲੇਖੇਬਾਜ਼ ਦਾਅਵਿਆਂ ਦੀ ਗਿਣਤੀ ਕੀਤੀ ਜੋ ਕਿਸੇ ਪਾਠਕ ਨੂੰ ਕਿਸੇ ਅਹਿਮ ਨੁਕਤੇ ਬਾਰੇ ਗੁੰਮਰਾਹ ਕਰ ਸਕਦੇ ਹਨ. ਕਾਨੂੰਨ ਲਈ Astra ਨੇ ਪ੍ਰਤੀ ਕਾਰਜ ਔਸਤਨ ਅਜਿਹੀਆਂ 0.03 ਗ਼ਲਤੀਆਂ ਦਰਜ ਕੀਤੀਆਂ, ਜੋ ਕਿ ਇਸ ਤੁਲਨਾ ਵਿੱਚ ਸਭ ਤੋਂ ਘੱਟ ਦਰ ਵਿੱਚ ਸਾਂਝੇ ਤੌਰ ’ਤੇ ਸ਼ਾਮਲ ਹੈ ਅਤੇ ਆਮ GPT‑6.2 Astra ਦੀ ਦਰ (0.06) ਤੋਂ ਲਗਭਗ ਅੱਧੀ ਹੈ. ਪਰਖੀ ਗਈ ਹਰ OpenAI ਕੌਂਫਿਗਰੇਸ਼ਨ ਵਿੱਚ Claude Opus 5.5 ਨਾਲੋਂ ਘੱਟ ਭੁਲੇਖੇਬਾਜ਼ੀਆਂ ਸਨ, ਜੋ ਕਿ ਇਸ ਮਾਪਦੰਡ ’ਤੇ ਸਭ ਤੋਂ ਵਧੀਆ ਗ਼ੈਰ-ਓਪਨਏਆਈ ਨਤੀਜਾ ਸੀ. Opus ਨੇ ਪ੍ਰਤੀ ਕਾਰਜ ਔਸਤਨ 0.59 ਮਹੱਤਵਪੂਰਨ ਭੁਲੇਖੇਬਾਜ਼ੀਆਂ ਦਰਜ ਕੀਤੀਆਂ, ਜੋ ਕਿ ਕਾਨੂੰਨ ਲਈ Astra ਨਾਲੋਂ ਲਗਭਗ 20 ਗੁਣਾ ਵੱਧ ਸਨ. ਖ਼ਾਸ ਗੱਲ ਇਹ ਹੈ ਕਿ ਇਸ ਮੁਲਾਂਕਣ ਵਿੱਚ ਕਾਨੂੰਨ ਲਈ Astra ਦੇ ਪ੍ਰਦਰਸ਼ਨ ਵਿੱਚ ਉਨ੍ਹਾਂ ਕਾਰਜਾਂ ਲਈ ਸਿਫ਼ਰ ਭੁਲੇਖੇਬਾਜ਼ੀਆਂ ਸਨ ਜਿਨ੍ਹਾਂ ਨੇ ਸਾਰੇ-ਪਾਸ ਮਾਪਦੰਡਾਂ ਨੂੰ ਪੂਰਾ ਕੀਤਾ – ਜਿਸ ਦਾ ਮਤਲਬ ਹੈ ਕਿ ਭੁਲੇਖੇਬਾਜ਼ੀ ਦਾ ਜੁਰਮਾਨਾ ਲਾਗੂ ਕਰਨ ’ਤੇ ਮੁਲਾਂਕਣ ਵਿੱਚ ਇਸਦਾ ਸਕੋਰ ਘੱਟ ਨਹੀਂ ਹੋਇਆ.
ਅਦਾਲਤ ਲਈ ਲਿਖਤੀ ਦਲੀਲਾਂ ਤਿਆਰ ਕਰਨਾ ਕਾਨੂੰਨ ਦੀਆਂ ਸਭ ਤੋਂ ਗੁੰਝਲਦਾਰ ਅਤੇ ਲੰਬਾ ਸਮਾਂ ਲੈਣ ਵਾਲੀਆਂ ਪ੍ਰਕਿਰਿਆਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸ਼ਾਨਦਾਰ ਦਲੀਲ ਤਿਆਰ ਕਰਨ ਲਈ ਸਪਸ਼ਟ ਰੀਜ਼ਨਿੰਗ, ਖੋਜ ਅਤੇ ਲਿਖਣ ਦੇ ਹੁਨਰ ਦਾ ਸੁਮੇਲ ਜ਼ਰੂਰੀ ਹੈ.
ਹਾਰਵੀ ਅਤੇ ਗਰੂਬਲ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ ਮਿਲ ਕੇ ਇਹ ਪਰਖਣ ਲਈ LAB: USCL(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵਿਕਸਿਤ ਕੀਤਾ ਕਿ ਕੀ ਕੋਈ ਮਾਡਲ ਅਮਰੀਕਾ ਦੇ ਕਿਸੇ ਅਸਲ ਸੰਘੀ ਮੁਕੱਦਮੇ ਲਈ ਖੋਜ ਕਰਕੇ ਲਿਖਤੀ ਦਲੀਲਾਂ ਤਿਆਰ ਕਰ ਸਕਦਾ ਹੈ. ਹਰੇਕ ਮਾਡਲ ਲਿਖਤੀ ਦਲੀਲਾਂ ਦਾਇਰ ਕੀਤੇ ਜਾਣ ਤੋਂ ਠੀਕ ਪਹਿਲਾਂ ਸ਼ਾਮਲ ਹੁੰਦਾ ਹੈ ਅਤੇ ਉਹ ਉਸੇ ਮੁੱਦੇ ’ਤੇ ਉਸੇ ਧਿਰ ਲਈ ਦਲੀਲਾਂ ਲਿਖਦਾ ਹੈ. ਇੱਕ ਸੰਸਕਰਣ ਵਿੱਚ, ਮਾਡਲ ਨੂੰ ਖ਼ੁਦ ਢੁਕਵੇਂ ਮੁਕੱਦਮਿਆਂ ਨੂੰ ਲੱਭਣਾ ਪੈਂਦਾ ਹੈ. ਦੂਜੇ ਵਿੱਚ, ਇਸ ਨੂੰ ਮੁਕੱਦਮੇ ਦਾ ਰਿਕਾਰਡ ਅਤੇ ਅਸਲ ਵਕੀਲ ਵੱਲੋਂ ਹਵਾਲਾ ਦਿੱਤੇ ਗਏ ਨਿਆਂਇਕ ਫ਼ੈਸਲੇ ਮਿਲਦੇ ਹਨ. AI ਮੁਲਾਂਕਣਕਰਤਾ ਵਕੀਲਾਂ ਵੱਲੋਂ ਸਮੀਖਿਆ ਕੀਤੇ ਅਤੇ ਪਰਖ ਕੇ ਤੈਅ ਕੀਤੇ ਮਾਪਦੰਡਾਂ ਅਨੁਸਾਰ ਲਿਖਤੀ ਦਲੀਲਾਂ ਦੀ ਸਿੱਧੀ ਤੁਲਨਾ ਕਰਦੇ ਹਨ. ਕਾਨੂੰਨ ਲਈ Astra ਨੇ ਦੋਵਾਂ ਰੂਪਾਂ ਵਿੱਚ ਸਭ ਤੋਂ ਚੋਟੀ ਦੇ ਅੰਕਾਂ ਵਿੱਚੋਂ ਇੱਕ ਹਾਸਲ ਕੀਤਾ.

Farther right means the briefs earned higher ratings. When the models researched the law themselves, Astra for Law scored 1,844 to Opus 5.5’s 1,817. Given the precedents, they were effectively even at 1,883 and 1,882.
ਸੱਜੇ ਪਾਸੇ ਵੱਲ ਹੋਣ ਦਾ ਮਤਲਬ ਹੈ ਕਿ ਲਿਖਤੀ ਦਲੀਲਾਂ ਨੇ ਉੱਚੀਆਂ ਰੇਟਿੰਗਾਂ ਹਾਸਲ ਕੀਤੀਆਂ ਹਨ. ਜਦੋਂ ਮਾਡਲਾਂ ਨੇ ਕਾਨੂੰਨੀ ਖੋਜ ਖ਼ੁਦ ਕੀਤੀ, ਤਾਂ ਕਾਨੂੰਨ ਲਈ Astra ਨੂੰ 1,844 ਅਤੇ Opus 5.5 ਨੂੰ 1,817 ਅੰਕ ਮਿਲੇ. ਪਿਛਲੇ ਨਿਆਂਇਕ ਫ਼ੈਸਲੇ ਦਿੱਤੇ ਜਾਣ ’ਤੇ, 1,883 ਅਤੇ 1,882 ਅੰਕਾਂ ਨਾਲ ਦੋਵੇਂ ਲਗਭਗ ਬਰਾਬਰ ਰਹੇ. ਦੋਵਾਂ ਪਰਖਾਂ ਵਿੱਚ ਅਨਿਸ਼ਚਿਤਤਾ ਦੀਆਂ ਰੇਂਜਾਂ ਓਵਰਲੈਪ ਕਰਦੀਆਂ ਹਨ.
ਪਹਿਲਾ ਨਤੀਜਾ (“ਖੋਜ ਅਤੇ ਡਰਾਫ਼ਟ”, ਖੱਬੇ ਪਾਸੇ) ਮਹੱਤਵਪੂਰਨ ਹੈ ਕਿਉਂਕਿ ਬਿਹਤਰ ਕਾਨੂੰਨੀ ਖੋਜ ਇਸ ਰਿਲੀਜ਼ ਦੇ ਮੁੱਖ ਸੁਧਾਰਾਂ ਵਿੱਚੋਂ ਇੱਕ ਹੈ. ਅਸੀਂ ਇਸ ਨਤੀਜੇ ਨੂੰ ਬਿਹਤਰ ਬਣਾਉਣ ’ਤੇ ਧਿਆਨ ਦਿੱਤਾ ਕਿਉਂਕਿ ਕੋਈ ਮੁਕੱਦਮਾ ਲੜਨ ਵਾਲਾ ਵਕੀਲ ਸ਼ਾਇਦ ਹੀ ਕਦੇ ਢੁਕਵੇਂ ਮੁਕੱਦਮਿਆਂ ਦੀ ਸੂਚੀ ਨਾਲ ਸ਼ੁਰੂਆਤ ਕਰਦਾ ਹੈ. ਇੱਥੇ, ਹਰੇਕ ਮਾਡਲ ਨੂੰ ਇਹ ਤੈਅ ਕਰਨਾ ਪਿਆ ਕਿ ਕਿਹੜੇ ਫ਼ੈਸਲੇ ਮਹੱਤਵਪੂਰਨ ਹਨ ਅਤੇ ਅਦਾਲਤ ਦੇ ਸਮਝਣ ਯੋਗ ਦਲੀਲ ਤਿਆਰ ਕਰਨ ਲਈ ਉਹਨਾਂ ਦੀ ਵਰਤੋਂ ਕਰਨੀ ਪਈ. ਇਸ ਕੰਮ ਵਿੱਚ, ਹਾਰਵੀ ਦੇ ਮੁਲਾਂਕਣਕਰਤਾਵਾਂ ਨੇ Opus 5.5 ਅਤੇ Gemini 4 Argon ਵਰਗੇ ਹੋਰ ਪ੍ਰਮੁੱਖ ਅਤਿ-ਆਧੁਨਿਕ ਮਾਡਲਾਂ ਦੀਆਂ ਲਿਖਤੀ ਦਲੀਲਾਂ ਨਾਲੋਂ, ਅੱਜ ਦੇ ਕਾਨੂੰਨ ਲਈ Astra ਦੀਆਂ ਲਿਖਤੀ ਦਲੀਲਾਂ ਨੂੰ ਤਰਜੀਹ ਦਿੱਤੀ. ਅਸੀਂ Vals AI ਮੁਲਾਂਕਣ ਵਿੱਚ ਕਾਨੂੰਨੀ ਖੋਜ ਦੇ ਵਧੇਰੇ ਸਪਸ਼ਟ ਸੁਧਾਰ ਦੇਖ ਸਕਦੇ ਹਾਂ, ਜਿਸਦੀ ਚਰਚਾ ਅੱਗੇ ਕੀਤੀ ਗਈ ਹੈ.
ਅਸੀਂ OpenAI ਵਿੱਚ ਕਾਨੂੰਨ ਨੂੰ ਖੋਜ ਦੀ ਤਰਜੀਹ ਬਣਾਇਆ ਹੈ ਅਤੇ ਅਤਿ-ਆਧੁਨਿਕ ਕਾਨੂੰਨੀ ਇੰਟੈਲੀਜੈਂਸ ਵਿੱਚ ਨਵੀਨਤਾ ਨੂੰ ਤੇਜ਼ ਕਰਨ ਲਈ ਖੋਜਕਰਤਾਵਾਂ ਦੀ ਇੱਕ ਸਮਰਪਿਤ ਟੀਮ ਲਗਾਈ ਹੈ. ਉਨ੍ਹਾਂ ਦੀ ਤਰੱਕੀ ਦਾ ਇੱਕ ਸ਼ੁਰੂਆਤੀ ਪੈਮਾਨਾ Vals AI ਦੇ ਕਾਨੂੰਨੀ ਖੋਜ ਪਰਖ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਤੋਂ ਮਿਲਦਾ ਹੈ, ਜਿਸ ਵਿੱਚ ਪੇਸ਼ੇਵਰ ਵਕੀਲ ਅਮਰੀਕੀ ਸੰਘੀ ਅਤੇ ਰਾਜ ਦੇ ਕਾਨੂੰਨਾਂ ਬਾਰੇ ਸਵਾਲ ਤਿਆਰ ਕਰਦੇ ਹਨ. ਜਵਾਬ ਵਿੱਚ ਲੋੜੀਂਦੇ ਹਰੇਕ ਨੁਕਤੇ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਸਰੋਤਾਂ ਦੀ ਜਾਂਚ ਵਿੱਚ ਪਾਸ ਹੋਣਾ ਜ਼ਰੂਰੀ ਹੁੰਦਾ ਹੈ. ਸਤੰਬਰ ਵਿੱਚ, ਕਾਨੂੰਨ ਲਈ Astra ਨੇ ਲਗਭਗ 46% ਸਵਾਲ ਪਾਸ ਕੀਤੇ ਸਨ. ਅੱਜ ਦੀ ਰਿਲੀਜ਼ 54.81% ਸਵਾਲ ਪਾਸ ਕਰਦੀ ਹੈ, ਜੋ ਕਿ ਪ੍ਰਕਾਸ਼ਿਤ ਸਭ ਤੋਂ ਉੱਚੇ ਅੰਕਾਂ ਤੋਂ ਇੱਕ ਪ੍ਰਤੀਸ਼ਤ ਅੰਕ ਦੇ ਅੰਦਰ ਹੈ.
ਮਾਡਲ ਕੌਂਫਿਗਰੇਸ਼ਨ ਵਜੋਂ ਕਾਨੂੰਨ ਲਈ Astra ਨੂੰ ਤਿਆਰ ਕਰਨਾ ਸਾਨੂੰ ਇਸ ਗੱਲ ਵਿੱਚ ਸੁਧਾਰ ਕਰਨ ਦੇ ਯੋਗ ਬਣਾਉਂਦਾ ਹੈ ਕਿ ਇਹ ਕਿਵੇਂ ਤਰਕ ਕਰਦਾ ਹੈ ਅਤੇ ਇਹ ਕਿਸ ਦੀ ਸਲਾਹ ਲੈ ਸਕਦਾ ਹੈ. ਸਤੰਬਰ ਤੋਂ ਹੁਣ ਤੱਕ, ਅਸੀਂ GPT‑6.2 Astra ਨੂੰ ਕੌਂਫਿਗਰੇਸ਼ਨ ਵਿੱਚ ਸ਼ਾਮਲ ਕੀਤਾ ਹੈ ਅਤੇ ਇਸ ਦੇ ਕਾਨੂੰਨੀ ਵਿਸ਼ਲੇਸ਼ਣ ਨੂੰ ਸੇਧ ਦੇਣ ਵਾਲੀਆਂ ਹਦਾਇਤਾਂ ਨੂੰ ਸੁਧਾਰਿਆ ਹੈ. ਅਸੀਂ ਇਸ ਦੇ ਖੋਜ ਸੂਚਕਾਂਕ ਵਿੱਚ 539,000 ਤੋਂ ਵੱਧ ਅਮਰੀਕੀ ਕਾਨੂੰਨੀ ਸਰੋਤ ਵੀ ਜੋੜੇ ਹਨ, ਨਾਲ ਹੀ ਯੂ.ਕੇ., ਆਸਟ੍ਰੇਲੀਆ ਅਤੇ ਕੈਨੇਡਾ ਤੋਂ ਮੁਢਲੇ ਕਾਨੂੰਨ ਨੂੰ ਜੋੜਨ ਦੀ ਸ਼ੁਰੂਆਤ ਕਰਦਿਆਂ ਇਨ੍ਹਾਂ ਦੇਸ਼ਾਂ ਦੇ 98,000 ਤੋਂ ਵੱਧ ਸਰੋਤ ਸ਼ਾਮਲ ਕੀਤੇ ਹਨ. ਇਹ ਵਾਧੇ ਅਜਿਹੇ ਕਾਨੂੰਨੀ ਖੋਜ ਸੂਚਕਾਂਕ ਦਾ ਵਿਸਤਾਰ ਕਰਦੇ ਹਨ ਜਿਸ ਵਿੱਚ ਜਾਰੀ ਹੋਣ ਵੇਲੇ ਹੀ 23 ਕਰੋੜ ਤੋਂ ਵੱਧ URLs ਸ਼ਾਮਲ ਸਨ. ਇਹ ਸੂਚੀ ਅਜਿਹੇ ਸੰਗ੍ਰਹਿ ਤੋਂ ਬਣੀ ਸੀ ਜਿਸ ਵਿੱਚ ਅਮਰੀਕਾ ਦੇ ਪ੍ਰਕਾਸ਼ਿਤ ਨਿਆਂਇਕ ਫ਼ੈਸਲਿਆਂ ਦਾ 99.9% ਤੋਂ ਵੱਧ ਹਿੱਸਾ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਸ਼ਾਮਲ ਸੀ.
ਹਾਰਵੀ ਦੇ ਆਪਣੇ ਕਾਨੂੰਨੀ ਏਜੰਟ ਬੈਂਚਮਾਰਕ ’ਤੇ, GPT‑6 Astra ਨੇ 4.6% ਕਾਰਜਾਂ ਵਿੱਚ ਹਰ ਲੋੜ ਨੂੰ ਪੂਰਾ ਕੀਤਾ. GPT‑6.2 Astra ਨੇ ਉਨ੍ਹਾਂ ਹੀ ਸ਼ਰਤਾਂ ਤਹਿਤ 14.6% ਕਾਰਜ ਪੂਰੇ ਕੀਤੇ. ਕਾਨੂੰਨੀ ਕੌਂਫਿਗਰੇਸ਼ਨ ਦੇ ਨਾਲ, ਇਹ ਅੰਕੜਾ ਵਧ ਕੇ 16.2% ਹੋ ਗਿਆ.

This chart shows both the rate of development in frontier intelligence, as well as the impact of the model configuration. The full-credit rate more than tripled from GPT‑6 Astra to GPT‑6.2 Astra, then rose another 11% with the legal configuration. This test comes from Harvey’s own LAB (separate from the previously discussed LAB-AA).
ਲੰਬੀਆਂ ਬਾਰਾਂ ਦਾ ਮਤਲਬ ਹੈ ਕਿ ਵਧੇਰੇ ਕਾਰਜਾਂ ਨੇ ਹਾਰਵੀ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕੀਤਾ. ਹਾਰਵੀ ਨੇ ਇਹ ਟੈਸਟ ਆਰਟੀਫੀਸ਼ੀਅਲ ਐਨਾਲਿਸਿਸ ਦੇ LAB-AA ਮੁਲਾਂਕਣ ਤੋਂ ਵੱਖਰੇ ਤੌਰ 'ਤੇ ਚਲਾਇਆ.
ਕਾਨੂੰਨ ਲਈ Astra ਲਈ ਸਭ ਤੋਂ ਦਿਲਚਸਪ ਸੰਭਾਵਨਾਵਾਂ ਨੂੰ ਉਨ੍ਹਾਂ ਵਕੀਲਾਂ ਦੁਆਰਾ ਘੜਿਆ ਜਾ ਰਿਹਾ ਹੈ ਜੋ ਇਸ ਨੂੰ ਆਪਣੇ ਰੋਜ਼ਾਨਾ ਦੇ ਕੰਮ ਵਿੱਚ ਵਰਤ ਰਹੇ ਹਨ. ਕਾਨੂੰਨੀ ਫ਼ਰਮਾਂ ਦੇ ਗਾਹਕਾਂ ਅਤੇ OpenAI ਦੀ ਆਪਣੀ ਕਾਨੂੰਨੀ ਟੀਮ ਦੇ ਸ਼ੁਰੂਆਤੀ ਵਰਤੋਂਕਾਰ ਆਪਣੀ ਕਾਨੂੰਨੀ ਪ੍ਰੈਕਟਿਸ ਦੇ ਆਧਾਰ 'ਤੇ ਹਵਾਲਾ ਸਮੱਗਰੀ ਤਿਆਰ ਕਰ ਰਹੇ ਹਨ, ਆਪਣੀਆਂ ਤਰਕਾਂ ਨੂੰ ਹੋਰ ਸਖ਼ਤ ਚੁਣੌਤੀ ਦੇ ਕੇ ਪਰਖ ਰਹੇ ਹਨ ਅਤੇ ਕਾਨੂੰਨਾਂ ਨੂੰ ਸਮਝਣ ਤੇ ਇਨ੍ਹਾਂ 'ਤੇ ਕੰਮ ਕਰਨ ਦੇ ਨਵੇਂ ਤਰੀਕੇ ਲੱਭ ਰਹੇ ਹਨ.
ਮਿਸਾਲ ਵਜੋਂ, OpenAI ਦੇ ਸ਼ੁਰੂਆਤੀ ਵਰਤੋਂਕਾਰ ਕਾਨੂੰਨ ਲਈ Astra ਨੂੰ ਇਨ੍ਹਾਂ ਕੰਮਾਂ ਲਈ ਵਰਤ ਰਹੇ ਹਨ:
ਆਪਣੀ ਦਲੀਲ ਨੂੰ ਇਸਦਾ ਸਭ ਤੋਂ ਮਜ਼ਬੂਤ ਵਿਰੋਧੀ ਦਿਓ. ਕਾਨੂੰਨ ਲਈ Astra ਲਈ ਆਮ ਵਰਤੋਂ ਬਹਿਸ ਦੀ ਤਿਆਰੀ ਲਈ ਇੱਕ ਸਾਥੀ ਵਜੋਂ ਹੁੰਦੀ ਹੈ. ਕੰਪੀਟੀਸ਼ਨ ਲਾਅ ਦਾ ਵਕੀਲ ਇਸ ਨੂੰ ਕਿਸੇ ਕਾਨੂੰਨ ਦਾ ਅਧਿਐਨ ਕਰਨ ਲਈ ਦਿੰਦਾ ਹੈ ਅਤੇ ਇਸਨੂੰ ਵਿਧਾਨਕ ਇਤਿਹਾਸ, ਅਦਾਲਤੀ ਫ਼ੈਸਲਿਆਂ ਅਤੇ ਹੋਰ ਭਾਸ਼ਾਵਾਂ ਵਿੱਚ ਕਾਨੂੰਨ ਦੇ ਰੂਪਾਂ ਦੇ ਆਧਾਰ ’ਤੇ ਦੂਜੀ ਧਿਰ ਵੱਲੋਂ ਦਲੀਲ ਦੇਣ ਲਈ ਕਹਿੰਦਾ ਹੈ. ਅਸਲ ਲਾਭਦਾਇਕ ਪਲ ਉਹ ਹੁੰਦਾ ਹੈ ਜਦੋਂ ਕੋਈ ਇਤਰਾਜ਼ ਇੰਨਾ ਦਮਦਾਰ ਹੁੰਦਾ ਹੈ ਕਿ ਕਾਨੂੰਨੀ ਸਲਾਹ ਨੂੰ ਹੀ ਬਦਲਣਾ ਪੈ ਜਾਵੇ.
ਸਿਫ਼ਾਰਸ਼ ਅਤੇ ਲਾਜ਼ਮੀ ਲੋੜ ਵਿਚਕਾਰਲਾ ਫ਼ਰਕ ਪਛਾਣੋ. AI ਨਿਗਰਾਨੀ ਸਬੰਧੀ ਇੱਕ ਪ੍ਰਸਤਾਵਿਤ ਬਿੱਲ ਦੀ ਸਮੀਖਿਆ ਕਰ ਰਿਹਾ ਨੀਤੀ ਸੰਬੰਧੀ ਵਕੀਲ ਇਹ ਜਾਣਨਾ ਚਾਹੁੰਦਾ ਸੀ ਕਿ ਕਿਸੇ ਸੁਤੰਤਰ ਸਮੀਖਿਅਕ ਕੋਲ ਕਿੰਨੀ ਤਾਕਤ ਹੋਵੇਗੀ. ਜੇਕਰ ਸਮੀਖਿਅਕ ਕੋਈ ਸੁਧਾਰ ਕਰਨ ਲਈ ਕਹੇ, ਤਾਂ ਕੀ ਵਿਕਾਸਕਰਤਾ ਲਈ ਇਹ ਕਰਨਾ ਹੀ ਪਵੇਗਾ? ਅਜਿਹੇ ਸਵਾਲਾਂ ਲਈ, ਵਕੀਲ ਬਿੱਲ ਦੇ ਬਿਲਕੁਲ ਸਹੀ ਸ਼ਬਦਾਂ ਦੇ ਨਾਲ ਹਰ ਜ਼ਿੰਮੇਵਾਰੀ ਦਾ ਸਪੱਸ਼ਟ ਸ਼ਬਦਾਂ ਵਿੱਚ ਵੇਰਵਾ ਰੱਖਦਾ ਹੈ, ਤਾਂ ਜੋ ਸਹਿਕਰਮੀ ਇਹ ਦੇਖ ਸਕਣ ਕਿ ਮੂਲ ਪਾਠ ਕਿਸ ਵਿਆਖਿਆ ਦਾ ਸਮਰਥਨ ਕਰਦਾ ਹੈ.
ਬਾਹਰੀ ਕਾਨੂੰਨੀ ਸਲਾਹਕਾਰ ਨਾਲ ਪਹਿਲੀ ਗੱਲਬਾਤ ਔਖੇ ਸਵਾਲ ਤੋਂ ਸ਼ੁਰੂ ਕਰੋ. ਜਦੋਂ ਕੋਈ ਕਾਰੋਬਾਰ ਕਿਸੇ ਅਣਜਾਣ ਉਦਯੋਗ ਵਿੱਚ ਦਾਖ਼ਲ ਹੋਣ ਬਾਰੇ ਸੋਚ ਰਿਹਾ ਹੁੰਦਾ ਹੈ, ਤਾਂ ਉਤਪਾਦ-ਸੰਬੰਧੀ ਵਕੀਲ ਕਾਨੂੰਨ ਲਈ Astra ਨਾਲ ਇਹ ਪਤਾ ਲਗਾਉਂਦਾ ਹੈ ਕਿ ਪ੍ਰਸਤਾਵਿਤ ਗਤੀਵਿਧੀ ’ਤੇ ਕਿਹੜੇ ਨਿਯਮ ਲਾਗੂ ਹੋਣਗੇ. ਪਹਿਲੀ ਗੱਲਬਾਤ ਉਦਯੋਗ ਦੀ ਮੁੱਢਲੀ ਜਾਣਕਾਰੀ ਲੈਣ ਵਿੱਚ ਬਿਤਾਉਣ ਦੀ ਥਾਂ, ਵਕੀਲ ਮਾਹਰ ਅੱਗੇ ਇਸ ਬਾਰੇ ਖ਼ਾਸ ਸਵਾਲ ਰੱਖ ਸਕਦਾ ਹੈ ਕਿ ਕਾਰੋਬਾਰ ਕੀ ਕਰਨਾ ਚਾਹੁੰਦਾ ਹੈ.
ਨੀਤੀਆਂ ਦੇ ਢੇਰ ਨੂੰ ਕੰਮ ਦੀ ਪ੍ਰਕਿਰਿਆ ਵਿੱਚ ਬਦਲੋ. ਕਾਨੂੰਨੀ ਪ੍ਰੋਗਰਾਮ ਪ੍ਰਬੰਧਕ ਨੇ ਕਾਨੂੰਨ ਲਈ Astra ਨਾਲ ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਕੰਪਨੀ ਦੀ ਨੀਤੀ ਨੂੰ ਨਵੇਂ ਮਾਮਲੇ ਸੰਭਾਲਣ ਵਾਲੇ ਸਹਿਕਰਮੀਆਂ ਲਈ ਕੰਮ ਦੀ ਪ੍ਰਕਿਰਿਆ ਵਿੱਚ ਬਦਲਿਆ ਜਿਸ ਨਾਲ ਉਹ ਇਹ ਦੇਖਣ ਦੇ ਯੋਗ ਹੋ ਗਏ ਕਿ ਕਦੋਂ ਹੋਰ ਜਾਣਕਾਰੀ ਮੰਗਣੀ ਹੈ, ਕਦੋਂ ਮੁਕੱਦਮਾ ਬੰਦ ਕਰਨਾ ਹੈ ਅਤੇ ਕਦੋਂ ਵਕੀਲ ਕੋਲ ਅੱਗੇ ਭੇਜਣਾ ਹੈ.
ਉਹ ਮਾਰਗਦਰਸ਼ਿਕਾ ਬਣਾਓ ਜੋ ਤੁਸੀਂ ਚਾਹੁੰਦੇ ਸੀ ਕਿ ਕਾਨੂੰਨ ਦੇ ਨਾਲ ਹੀ ਮਿਲਦੀ. ਕੰਪੀਟੀਸ਼ਨ ਲਾਅ ਦੇ ਇੱਕ ਵਕੀਲ ਨੇ ਕਾਨੂੰਨ ਲਈ Astra ਨੂੰ ChatGPT ਦੇ ਵੈੱਬਸਾਈਟ ਬਣਾਉਣ ਵਾਲੇ ਸਾਧਨਾਂ ਨਾਲ ਜੋੜ ਕੇ ਉਨ੍ਹਾਂ ਕਾਨੂੰਨਾਂ ’ਤੇ ਵਿਆਖਿਆਤਮਕ ਟਿੱਪਣੀਆਂ ਜੋੜੀਆਂ ਜਿਨ੍ਹਾਂ ਨੂੰ ਟੀਮ ਨਿਯਮਿਤ ਤੌਰ 'ਤੇ ਵਰਤਦੀ ਹੈ. ਕਿਸੇ ਉਪਬੰਧ ਨੂੰ ਪੜ੍ਹ ਰਿਹਾ ਕੋਈ ਸਹਿਕਰਮੀ ਕਿਸੇ ਸ਼ਬਦ ’ਤੇ ਕਰਸਰ ਰੱਖ ਕੇ ਉਸ ਦੀ ਪਰਿਭਾਸ਼ਾ ਦੇਖ ਸਕਦਾ ਹੈ, ਲਿੰਕ ਰਾਹੀਂ ਉਸ ਨੂੰ ਸਮਝਾਉਣ ਵਾਲੀ ਸਮੱਗਰੀ ਖੋਲ੍ਹ ਸਕਦਾ ਹੈ ਅਤੇ ਦੇਖ ਸਕਦਾ ਹੈ ਕਿ ਪਿਛਲੀ ਵਾਰ ਉਹ ਉਪਬੰਧ ਸਾਹਮਣੇ ਆਉਣ ’ਤੇ ਟੀਮ ਨੇ ਕੀ ਸਲਾਹ ਦਿੱਤੀ ਸੀ.
ਅੱਜ ਤੋਂ, ਹਰ ChatGPT Enterprise ਗਾਹਕ ਪ੍ਰਸ਼ਾਸਕੀ ਕੰਸੋਲ ਵਿੱਚ ਭਰੋਸੇਯੋਗ ਪਹੁੰਚ ਪ੍ਰੋਗਰਾਮ ਰਾਹੀਂ ਕਾਨੂੰਨ ਲਈ Astra ਦੀ ਬੇਨਤੀ ਕਰ ਸਕਦਾ ਹੈ. ਜੇ ਤੁਹਾਡੀ ਟੀਮ ਕੋਲ ਪਹਿਲਾਂ ਹੀ ਪਹੁੰਚ ਹੈ, ਤਾਂ ChatGPT ਵਿੱਚ GPT‑6.2 Astra Law ਨੂੰ ਚੁਣੋ. API ਰਾਹੀਂ ਕਾਨੂੰਨ ਲਈ Astra ਨੂੰ ਆਪਣੇ ਸਾਧਨਾਂ ਵਿੱਚ ਸ਼ਾਮਲ ਕਰਨ ਲਈ, ਵੱਖਰੀ ਮਨਜ਼ੂਰੀ ਵਾਸਤੇ ਆਪਣੇ ਖਾਤਾ ਨਿਰਦੇਸ਼ਕ ਨਾਲ ਸੰਪਰਕ ਕਰੋ.
ਕਾਨੂੰਨੀ ਪੇਸ਼ਾ ਅਜਿਹੇ ਮੋੜ 'ਤੇ ਹੈ ਜਿੱਥੇ ਇਸ ਵਿੱਚ ਵੱਡੀ ਤਬਦੀਲੀ ਆ ਰਹੀ ਹੈ. ਜਿਵੇਂ-ਜਿਵੇਂ ਤਕਨੀਕ ਇਹ ਬਦਲ ਰਹੀ ਹੈ ਕਿ ਕਾਰੋਬਾਰ ਕੀ ਕੁਝ ਕਰ ਸਕਦੇ ਹਨ ਅਤੇ ਦੁਨੀਆ ਦਿਨੋ-ਦਿਨ ਵਧੇਰੇ ਗੁੰਝਲਦਾਰ ਅਤੇ ਆਪਸ ਵਿੱਚ ਜੁੜਦੀ ਜਾ ਰਹੀ ਹੈ, ਵਕੀਲਾਂ ਕੋਲ ਇਸ ਗੱਲ ਨੂੰ ਰੂਪ ਦੇਣ ਦਾ ਬੇਮਿਸਾਲ ਮੌਕਾ ਹੈ ਕਿ ਅਸੀਂ ਮੌਜੂਦਾ ਸਮੇਂ ਨੂੰ ਕਿਵੇਂ ਸਮਝਦੇ ਹਾਂ, ਨਾ ਸਿਰਫ਼ ਉਨ੍ਹਾਂ ਕਾਰੋਬਾਰਾਂ ਲਈ ਜਿਨ੍ਹਾਂ ਨੂੰ ਉਹ ਸਲਾਹ ਦਿੰਦੇ ਹਨ, ਸਗੋਂ ਸਾਡੇ ਸਾਰਿਆਂ ਲਈ ਵੀ ਜੋ ਉਨ੍ਹਾਂ ਨਿਯਮਾਂ ਤਹਿਤ ਜਿਉਂਦੇ ਹਨ ਜਿਨ੍ਹਾਂ ਨੂੰ ਲਿਖਣ ਵਿੱਚ ਉਹ ਮਦਦ ਕਰਦੇ ਹਨ. ਸਾਡਾ ਮੰਨਣਾ ਹੈ ਕਿ ਸਭ ਤੋਂ ਵਧੀਆ ਇੰਟੈਲੀਜੈਂਸ ਨਾਲ ਲੈਸ ਸਭ ਤੋਂ ਵਧੀਆ ਵਕੀਲ ਇਸ ਮੌਕੇ 'ਤੇ ਪੂਰੀ ਤਰ੍ਹਾਂ ਖਰਾ ਉਤਰ ਸਕਦੇ ਹਨ.
ਅਸੀਂ ਹੁਣੇ ਸ਼ੁਰੂਆਤ ਹੀ ਕੀਤੀ ਹੈ. ਅਸੀਂ ਇਹ ਦੇਖਣ ਲਈ ਬਹੁਤ ਉਤਸੁਕ ਹਾਂ ਕਿ ਤੁਸੀਂ ਇਸ ਪੇਸ਼ੇ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਹੋ.


