ਆਪਣੇ ਸੁਰੱਖਿਆ ਬੈਕਲੌਗ ਨੂੰ ਹੱਲਾਂ ਵਿੱਚ ਬਦਲੋ
ਸੁਰੱਖਿਆ ਖਾਮੀਆਂ ਦੀ ਜਾਂਚ ਕਰਨ ਅਤੇ ਸਮੀਖਿਆ ਲਈ ਪੈਚ ਤਿਆਰ ਕਰਨ ਵਾਸਤੇ AI ਏਜੰਟਾਂ ਨੂੰ ਕੰਮ 'ਤੇ ਲਗਾਓ.
ਇੰਜੀਨੀਅਰਾਂ ਨੂੰ ਅਮਲ ਵਿੱਚ ਲਿਆਉਣ ਯੋਗ ਹੱਲ ਦਿਓ
ਏਜੰਟ ਤੁਹਾਡੇ ਕੋਡ ਵਿੱਚ ਖਾਮੀਆਂ ਦਾ ਪਤਾ ਲਗਾਉਂਦੇ ਹਨ ਅਤੇ ਪੈਚ ਤਿਆਰ ਕਰਦੇ ਹਨ. ਇੰਜੀਨੀਅਰ ਪ੍ਰਸਤਾਵਿਤ ਪੈਚਾਂ ਨੂੰ ਕੋਡ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਮੀਖਿਆ ਅਤੇ ਪਰਖ ਕਰਦੇ ਹਨ.


ਖਾਮੀਆਂ ਠੀਕ ਕਰਨ ਲਈ ਆਪਣੇ ਮੌਜੂਦਾ ਸੁਰੱਖਿਆ ਸਾਧਨ ਵਰਤੋ
ਆਪਣੇ ਸੁਰੱਖਿਆ ਸਾਧਨਾਂ ਅਤੇ ਡੇਬ੍ਰੇਕ ਰੈੱਡ ਟੀਮ ਨਾਲ ਲੱਭੀਆਂ ਖਾਮੀਆਂ ਨੂੰ ਡਿਫੈਂਸ ਫੈਕਟਰੀ ਵਿੱਚ ਲਿਆਓ. ਏਜੰਟ ਹਰ ਸਮੱਸਿਆ ਦੀ ਜਾਂਚ ਕਰਕੇ ਉਸ ਦਾ ਹੱਲ ਤਿਆਰ ਕਰਦੇ ਹਨ.
ਖਾਮੀ ਨੂੰ ਠੀਕ ਕਰਨ 'ਤੇ ਸਿੱਧਾ Codex ਨਾਲ ਕੰਮ ਕਰੋ
ਸੰਦਰਭ ਜੋੜੋ, ਸਬੂਤਾਂ ਦੀ ਜਾਂਚ ਕਰੋ ਅਤੇ Codex ਨਾਲ ਪੈਚ ਵਿੱਚ ਲੋੜੀਂਦੇ ਸੁਧਾਰ ਕਰੋ. ਏਜੰਟਾਂ ਦੇ ਬੈਕਗ੍ਰਾਊਂਡ ਵਿੱਚ ਕੰਮ ਕਰਦੇ ਰਹਿਣ ਦੌਰਾਨ ਇਨ੍ਹਾਂ ਤਬਦੀਲੀਆਂ ਦੀ ਪਰਖ ਕਰੋ.


ਖਾਮੀਆਂ ਲੱਭਣ ਅਤੇ ਠੀਕ ਕਰਨ ਦਾ ਕੰਮ ਲਗਾਤਾਰ ਜਾਰੀ ਰੱਖੋ
ਤੁਹਾਡੇ ਕੋਡ ਵਿੱਚ ਤਬਦੀਲੀਆਂ ਹੋਣ ਦੇ ਨਾਲ ਨਵੇਂ ਕਮਿਟ ਸਕੈਨ ਕਰੋ ਜਾਂ ਨਿਯਮਿਤ ਜਾਂਚਾਂ ਦਾ ਸਮਾਂ ਤੈਅ ਕਰੋ. ਲੱਭੀਆਂ ਗਈਆਂ ਨਵੀਆਂ ਖਾਮੀਆਂ ਦੀ ਜਾਂਚ ਕਰਨ ਲਈ ਏਜੰਟਾਂ ਨੂੰ ਕੰਮ 'ਤੇ ਲਗਾਓ.
ਹੋਰ ਪੜ੍ਹੋ
ਲਗਾਤਾਰ ਸੁਰੱਖਿਆ ਲਈ ਆਪਣੀ ਕਾਰਜ-ਪ੍ਰਕਿਰਿਆ ਬਣਾਉਣੀ ਸ਼ੁਰੂ ਕਰੋ
ਆਪਣੀਆਂ ਰਿਪੋਜ਼ਟਰੀਆਂ ਅਤੇ ਲੱਭੀਆਂ ਸੁਰੱਖਿਆ ਖਾਮੀਆਂ ਨੂੰ ਜੋੜ ਕੇ ਬਕਾਇਆ ਖਾਮੀਆਂ ਠੀਕ ਕਰਨੀਆਂ ਸ਼ੁਰੂ ਕਰੋ.


