ਇੰਟਰਵਿਊ ਗਾਈਡ
OpenAI ਵਿੱਚ ਭਰਤੀ ਸੰਬੰਧੀ ਦ੍ਰਿਸ਼ਟੀਕੋਣ ਅਤੇ ਇੰਟਰਵਿਊ ਪ੍ਰਕਿਰਿਆ ਬਾਰੇ ਸੰਖੇਪ ਜਾਣਕਾਰੀ।
ਭਰਤੀ ਸੰਬੰਧੀ ਦ੍ਰਿਸ਼ਟੀਕੋਣ
ਭਰਤੀ ਮਿਸ਼ਨ। ਅਸੀਂ ਵੱਖ-ਵੱਖ ਦ੍ਰਿਸ਼ਟੀਕੋਣਾਂ ਅਤੇ ਪਿਛੋਕੜਾਂ ਵਾਲੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਨੌਕਰੀ ’ਤੇ ਰੱਖਣਾ ਚਾਹੁੰਦੇ ਹਾਂ, ਜੋ ਪੂਰੀ ਮਨੁੱਖਤਾ ਲਈ ਸੁਰੱਖਿਅਤ AGI ਨੂੰ ਸਹਿਯੋਗ ਨਾਲ ਬਣਾਉਣ ਲਈ ਜਜ਼ਬਾਤੀ ਤੌਰ ’ਤੇ ਸਮਰਪਿਤ ਹਨ।
ਭਰਤੀ ਮੁੱਲ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੇ ਉਮੀਦਵਾਰ ਇਕਸਾਰ ਇੰਟਰਵਿਊ ਪ੍ਰਕਿਰਿਆ ਵਿੱਚੋਂ ਲੰਘਣ ਅਤੇ ਉਨ੍ਹਾਂ ਨੂੰ ਆਪਣੀਆਂ ਵੱਖ-ਵੱਖ ਖੂਬੀਆਂ ਦਰਸਾਉਣ ਦਾ ਮੌਕਾ ਮਿਲੇ। ਅਸੀਂ ਸਿਰਫ਼ ਸਰਟੀਫਿਕੇਟਾਂ ਨੂੰ ਹੀ ਮਹੱਤਵ ਨਹੀਂ ਦਿੰਦੇ—ਇਸ ਦੀ ਬਜਾਏ, ਅਸੀਂ ਤੁਹਾਡੇ ਵਿਲੱਖਣ ਪਿਛੋਕੜ ਨੂੰ ਸਮਝਣਾ ਅਤੇ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਟੀਮ ਵਿੱਚ ਕੀ ਯੋਗਦਾਨ ਪਾ ਸਕਦੇ ਹੋ।
ਅਸੀਂ ਜੋ ਲੱਭਦੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਲੈ ਕੇ ਉਤਸ਼ਾਹਿਤ ਹਾਂ ਜੋ ਆਪਣੇ ਖੇਤਰ ਵਿੱਚ ਪਹਿਲਾਂ ਹੀ ਮਾਹਿਰ ਹਨ, ਨਾਲ ਹੀ ਉਨ੍ਹਾਂ ਲੋਕਾਂ ਨੂੰ ਲੈ ਕੇ ਵੀ ਜੋ ਹਾਲੇ ਕਿਸੇ ਇੱਕ ਖੇਤਰ ਵਿੱਚ ਮਾਹਰਤਾ ਹਾਸਲ ਨਹੀਂ ਕਰ ਸਕੇ, ਪਰ ਉੱਚ ਸੰਭਾਵਨਾ ਦਰਸਾਉਂਦੇ ਹਨ। “ਉੱਚ ਸੰਭਾਵਨਾ” ਤੋਂ ਸਾਡਾ ਭਾਵ ਉਨ੍ਹਾਂ ਲੋਕਾਂ ਤੋਂ ਹੈ, ਜਿਨ੍ਹਾਂ ਨੇ ਕਿਸੇ ਨਵੇਂ ਖੇਤਰ ਵਿੱਚ ਤੇਜ਼ੀ ਨਾਲ ਸਿੱਖਣ ਅਤੇ ਕੰਮ ਵਿੱਚ ਨਿਪੁੰਨ ਹੋਣ ਅਤੇ ਨਤੀਜੇ ਦੇਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਸਹਿਯੋਗ, ਪ੍ਰਭਾਵਸ਼ਾਲੀ ਕਮਿਊਨੀਕੇਸ਼ਨ, ਫੀਡਬੈਕ ਪ੍ਰਤੀ ਖੁੱਲ੍ਹੇਪਣ, ਅਤੇ ਸਾਡੇ ਮਿਸ਼ਨ ਅਤੇ ਮੁੱਲਾਂ ਨਾਲ ਤਾਲਮੇਲ ਨੂੰ ਮਹੱਤਵ ਦਿੰਦੇ ਹਾਂ।
ਇੰਟਰਵਿਊ ਦੀ ਪ੍ਰਕਿਰਿਆ
OpenAI ਦੇ ਕਰਮਚਾਰੀ ਵੱਖ-ਵੱਖ ਪਿਛੋਕੜਾਂ ਅਤੇ ਵਿਸ਼ਿਆਂ ਤੋਂ ਆਉਂਦੇ ਹਨ, ਪਰ ਇੱਕ ਗੱਲ ਸਾਡੇ ਸਾਰਿਆਂ ਵਿੱਚ ਸਾਂਝੀ ਹੈ: ਸੁਰੱਖਿਅਤ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਬਣਾਉਣ ਦੇ ਸਾਡੇ ਮਿਸ਼ਨ ਪ੍ਰਤੀ ਸਮਰਪਣ, ਜੋ ਸਮੁੱਚੀ ਮਨੁੱਖਤਾ ਦੇ ਫਾਇਦੇ ਲਈ ਹੋਵੇ। ਸਾਡੀ ਇੰਟਰਵਿਊ ਪ੍ਰਕਿਰਿਆ ਸਾਡੇ ਲਈ ਤੁਹਾਨੂੰ ਜਾਣਨ ਦਾ ਅਤੇ ਤੁਹਾਡੇ ਲਈ ਸਾਨੂੰ ਜਾਣਨ ਤੇ ਇਹ ਸਮਝਣ ਦਾ ਮੌਕਾ ਹੈ ਕਿ OpenAI ਨੂੰ OpenAI ਕੀ ਬਣਾਉਂਦਾ ਹੈ। ਹੇਠਾਂ ਇੱਕ ਉਦਾਹਰਨ ਦਿੱਤੀ ਗਈ ਹੈ ਕਿ ਜੇ ਤੁਸੀਂ ਸਾਡੇ ਕਿਸੇ ਭੂਮਿਕਾ ਲਈ ਅਰਜ਼ੀ ਦਿੰਦੇ ਹੋ ਤਾਂ ਤੁਸੀਂ ਕੀ ਉਮੀਦ ਕਰ ਸਕਦੇ ਹੋ। ਤੁਹਾਡਾ ਇੰਟਰਵਿਊ ਅਨੁਭਵ ਵੱਖਰਾ ਹੋ ਸਕਦਾ ਹੈ, ਪਰ ਅਸੀਂ ਇਕਸਾਰਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਉਮੀਦਵਾਰਾਂ ਨੂੰ ਆਪਣੀਆਂ ਮਜ਼ਬੂਤੀਆਂ ਦਰਸਾਉਣ ਦਾ ਬਰਾਬਰ ਮੌਕਾ ਮਿਲੇ।
ਸਾਡਾ ਅਮਲੀ ਕੰਮ
ਸਾਡਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਆਰਟੀਫ਼ਿਸ਼ੀਅਲ ਜਨਰਲ ਇੰਟੈਲੀਜੈਂਸ ਸਮੁੱਚੀ ਮਨੁੱਖਤਾ ਦੇ ਫਾਇਦੇ ਲਈ ਹੋਵੇ। OpenAI ਦੇ ਕਰਮਚਾਰੀਆਂ ਤੋਂ ਸਿੱਧੇ ਸੁਣੋ ਕਿ ਇਸਦਾ ਉਨ੍ਹਾਂ ਲਈ ਕੀ ਮਤਲਬ ਹੈ ਅਤੇ ਇਹ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਅਰਜ਼ੀ ਅਤੇ ਰੈਜ਼ਿਊਮੇ ਦੀ ਸਮੀਖਿਆ। ਜਿਨ੍ਹਾਂ ਅਹੁਦਿਆਂ ਵਿੱਚ ਤੁਹਾਡੀ ਦਿਲਚਸਪੀ ਹੈ, ਉਨ੍ਹਾਂ ਲਈ ਆਪਣੀ ਅਰਜ਼ੀ ਜਮ੍ਹਾਂ ਕਰੋ। ਆਮ ਤੌਰ 'ਤੇ ਭਰਤੀ ਟੀਮ ਨੂੰ ਤੁਹਾਡਾ ਰੈਜ਼ਿਊਮੇ ਵੇਖਣ ਅਤੇ ਤੁਹਾਨੂੰ ਈਮੇਲ ਰਾਹੀਂ ਜਵਾਬ ਦੇਣ ਵਿੱਚ ਇੱਕ ਹਫ਼ਤਾ ਲੱਗਦਾ ਹੈ।
ਪ੍ਰਾਰੰਭਿਕ ਕਾਲਾਂ। ਜੇ ਤੁਹਾਡੀ ਪ੍ਰੋਫ਼ਾਈਲ ਢੁਕਵੀਂ ਲੱਗਦੀ ਹੈ, ਤਾਂ ਇੱਕ ਭਰਤੀ ਕੋਆਰਡੀਨੇਟਰ ਤੁਹਾਨੂੰ ਹਾਇਰਿੰਗ ਮੈਨੇਜਰ ਜਾਂ ਰਿਕਰੂਟਰ ਨਾਲ ਗੱਲਬਾਤ ਦਾ ਸਮਾਂ ਤੈਅ ਕਰਨ ਲਈ ਈਮੇਲ ਕਰੇਗਾ। ਰਿਕਰੂਟਰ ਪੂਰੀ ਪ੍ਰਕਿਰਿਆ ਦੌਰਾਨ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣਗੇ।
ਆਪਣੇ ਕੰਮ ਅਤੇ ਅਕਾਦਮਿਕ ਤਜਰਬੇ, ਪ੍ਰੇਰਨਾਵਾਂ ਅਤੇ ਟੀਚਿਆਂ ਬਾਰੇ ਗੱਲਬਾਤ ਕਰਨ ਲਈ ਤਿਆਰ ਰਹੋ। ਤੁਸੀਂ OpenAI ਦੇ ਨਵੀਨਤਮ ਕੰਮ ਬਾਰੇ ਸਾਡੇ ਬਲੌਗ’ਤੇ ਜਾਣ ਸਕਦੇ ਹੋ। ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਸਾਡੇ ਹਾਲੀਆ ਅੱਪਡੇਟਾਂ ਤੋਂ ਜਾਣੂ ਹੋਵੋ—ਖ਼ਾਸ ਤੌਰ ’ਤੇ ਉਹਨਾਂ ਤੋਂ ਜੋ ਉਸ ਟੀਮ ਨਾਲ ਸੰਬੰਧਿਤ ਹਨ, ਜਿਸ ਲਈ ਤੁਸੀਂ ਇੰਟਰਵਿਊ ਦੇ ਰਹੇ ਹੋ।ਹੁਨਰ-ਆਧਾਰਿਤ ਮੁਲਾਂਕਣ। ਇੱਕ ਹਫ਼ਤੇ ਦੇ ਅੰਦਰ, ਸਾਡੀ ਭਰਤੀ ਟੀਮ ਤੁਹਾਨੂੰ ਦੱਸ ਦੇਵੇਗੀ ਕਿ ਤੁਸੀਂ ਅਗਲੇ ਪੜਾਅ ਵਿੱਚ ਪਹੁੰਚੇ ਹੋ ਜਾਂ ਨਹੀਂ। ਅਸੀਂ ਤੁਹਾਡੇ ਅਗਲੇ ਮੁਲਾਂਕਣ ਬਾਰੇ ਵੇਰਵੇ ਸਾਂਝੇ ਕਰਾਂਗੇ। ਫਾਰਮੈਟ ਟੀਮ ਅਨੁਸਾਰ ਵੱਖ-ਵੱਖ ਹੋ ਸਕਦੇ ਹਨ ਅਤੇ ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ: ਪੇਅਰ ਕੋਡਿੰਗ ਇੰਟਰਵਿਊ, ਘਰ ਲਈ ਦਿੱਤੇ ਜਾਣ ਵਾਲੇ ਪ੍ਰੋਜੈਕਟ, ਤਕਨੀਕੀ ਟੈਸਟ ਆਦਿ। ਭੂਮਿਕਾ ਦੇ ਆਧਾਰ ’ਤੇ, ਅਸੀਂ ਤੁਹਾਨੂੰ ਇੱਕ ਤੋਂ ਵੱਧ ਮੁਲਾਂਕਣ ਪੂਰੇ ਕਰਨ ਲਈ ਕਹਿ ਸਕਦੇ ਹਾਂ। ਭਰਤੀ ਟੀਮ ਤੁਹਾਨੂੰ ਸਫਲਤਾ ਲਈ ਤਿਆਰ ਕਰਨ ਵਾਸਤੇ ਲੋੜੀਂਦੀ ਤਿਆਰੀ ਸਹਾਇਤਾ ਪ੍ਰਦਾਨ ਕਰੇਗੀ। ਮੁਲਾਂਕਣ ਤੋਂ ਬਾਅਦ, ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਦੱਸ ਦਿੱਤਾ ਜਾਵੇਗਾ ਕਿ ਕੀ ਤੁਸੀਂ ਅਗਲੇ ਪੜਾਅ ਲਈ ਅੱਗੇ ਵਧੇ ਹੋ।
ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਤੁਸੀਂ ਕਿਵੇਂ ਸੋਚਦੇ ਹੋ। ਸਾਡੀਆਂ ਇੰਟਰਵਿਊਆਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ ਕਿ ਅਸੀਂ ਸਮਝ ਸਕੀਏ ਕਿ ਤੁਸੀਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਦੇ ਹੋ, ਫੈਸਲੇ ਕਿਵੇਂ ਲੈਂਦੇ ਹੋ ਅਤੇ ਆਪਣੀ ਰੀਜ਼ਨਿੰਗ ਨੂੰ ਕਿਵੇਂ ਸੰਚਾਰਿਤ ਕਰਦੇ ਹੋ। AI ਅਤੇ ਹੋਰ ਟੂਲਾਂ ਬਾਰੇ ਉਮੀਦਾਂ ਇੰਟਰਵਿਊ ਦੇ ਅਨੁਸਾਰ ਵੱਖ-ਵੱਖ ਹੁੰਦੀਆਂ ਹਨ: ਕੁਝ ਫਾਰਮੈਟ ਜਾਣ-ਬੁੱਝ ਕੇ ਇਹਨਾਂ ਦੀ ਇਜਾਜ਼ਤ ਦਿੰਦੇ ਹਨ, ਜਦਕਿ ਹੋਰ AI ਟੂਲਾਂ ਤੋਂ ਬਿਨਾਂ ਤੁਹਾਡੀ ਸੁਤੰਤਰ ਸਮੱਸਿਆ-ਹੱਲ ਕਰਨ ਦੀ ਯੋਗਤਾ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੇ ਜਾਂਦੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਇੰਟਰਵਿਊ ਦੀ ਤਿਆਰੀ ਲਈ ਦਿੱਤੀ ਸਮੱਗਰੀ ਵਿੱਚ ਕੀ ਕੁਝ ਮਨਜ਼ੂਰ ਹੈ। ਜੇ ਤੁਹਾਨੂੰ ਯਕੀਨ ਨਹੀਂ ਹੈ, ਤਾਂ ਕਿਰਪਾ ਕਰਕੇ ਇੰਟਰਵਿਊ ਤੋਂ ਪਹਿਲਾਂ ਆਪਣੇ ਰਿਕਰੂਟਰ ਤੋਂ ਪੁੱਛ ਲਓ।
ਅੰਤਿਮ ਇੰਟਰਵਿਊ। ਮੂਲ ਰੂਪ ਵਿੱਚ, ਸਾਡੇ ਇੰਟਰਵਿਊ ਵਰਚੁਅਲ ਤੌਰ 'ਤੇ ਹੀ ਹੁੰਦੇ ਰਹਿਣਗੇ, ਹਾਲਾਂਕਿ ਤੁਸੀਂ ਸੈਨ ਫ੍ਰਾਂਸਿਸਕੋ ਵਿੱਚ ਸਾਡੇ ਦਫ਼ਤਰ ਵਿਖੇ ਔਨਸਾਈਟ ਇੰਟਰਵਿਊ ਦੇਣ ਦੀ ਚੋਣ ਕਰ ਸਕਦੇ ਹੋ। ਆਮ ਤੌਰ 'ਤੇ, ਸਾਡੇ ਉਮੀਦਵਾਰ 1 ਤੋਂ 2 ਦਿਨਾਂ ਵਿੱਚ 4 ਤੋਂ 6 ਲੋਕਾਂ ਨਾਲ 4 ਤੋਂ 6 ਘੰਟਿਆਂ ਦੇ ਅੰਤਿਮ ਇੰਟਰਵਿਊਆਂ ਵਿੱਚੋਂ ਗੁਜ਼ਰਦੇ ਹਨ।
ਇੰਟਰਵਿਊਆਂ ਤੁਹਾਡੀ ਮਾਹਰਤਾ ਦੇ ਖੇਤਰ 'ਤੇ ਕੇਂਦ੍ਰਿਤ ਹੋਣਗੀਆਂ ਅਤੇ ਤੁਹਾਨੂੰ ਤੁਹਾਡੇ ਕੰਫ਼ਰਟ ਜ਼ੋਨ ਤੋਂ ਬਾਹਰ ਚੁਣੌਤੀ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ।
ਇੰਜੀਨੀਅਰਿੰਗ ਇੰਟਰਵਿਊਆਂ ਲਈ, ਅਸੀਂ ਆਮ ਤੌਰ 'ਤੇ ਚੁਣੌਤੀ ਲਈ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਹੱਲ, ਹਾਈ ਗੁਣਵੱਤਾ ਵਾਲਾ ਕੋਡ, ਸਰਵੋਤਮ ਪ੍ਰਦਰਸ਼ਨ ਅਤੇ ਵਧੀਆ ਟੈਸਟ ਕਵਰੇਜ ਦੀ ਭਾਲ ਕਰਦੇ ਹਾਂ।
ਅਸੀਂ ਮਜ਼ਬੂਤ ਸੰਚਾਰ ਅਤੇ ਸਹਿਯੋਗ ਦੇ ਹੁਨਰਾਂ ਦਾ ਮੁਲਾਂਕਣ ਕਰਦੇ ਹਾਂ। ਕਿਰਪਾ ਕਰਕੇ ਸਾਨੂੰ ਇਹ ਸਮਝ ਦਿਓ ਕਿ ਤੁਸੀਂ ਸਮੱਸਿਆਵਾਂ ਬਾਰੇ ਕਿਵੇਂ ਸੋਚਦੇ ਹੋ ਅਤੇ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ।ਫੈਸਲਾ। ਤੁਹਾਨੂੰ ਆਪਣੀਆਂ ਅੰਤਿਮ ਇੰਟਰਵਿਊਆਂ ਤੋਂ ਇੱਕ ਹਫ਼ਤੇ ਦੇ ਅੰਦਰ ਸਾਡੇ ਵੱਲੋਂ ਜਵਾਬ ਮਿਲਣ ਦੀ ਉਮੀਦ ਕਰਨੀ ਚਾਹੀਦੀ ਹੈ। ਇਸ ਪੜਾਅ ’ਤੇ ਤੁਹਾਡਾ ਰਿਕਰੂਟਰ ਤੁਹਾਡੇ ਤੋਂ ਰੈਫਰੈਂਸਾਂ ਲਈ ਸੰਪਰਕ ਵੇਰਵੇ ਮੰਗ ਸਕਦਾ ਹੈ।
ਤਿਆਰੀ
ਸਿਫ਼ਾਰਸ਼ ਕੀਤੀ ਆਮ ਪੜ੍ਹਨ ਸਮੱਗਰੀ ਵਿੱਚ OpenAI ਚਾਰਟਰ, ਖੋਜ ਪ੍ਰਕਾਸ਼ਨ, ਅਤੇ ਬਲੌਗ ਪੋਸਟਾਂ ਸ਼ਾਮਲ ਹਨ ਜੋ ਤੁਹਾਨੂੰ ਦਿਲਚਸਪ ਲੱਗਦੀਆਂ ਹਨ। ਸਿਫ਼ਾਰਸ਼ ਕੀਤੀ ਤਕਨੀਕੀ ਪੜ੍ਹਨ ਸਮੱਗਰੀ ਵਿੱਚ ਡੀਪ ਲਰਨਿੰਗ ਬੁੱਕ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਅਤੇ Spinning Up in Deep RL(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਸ਼ਾਮਲ ਹਨ।