ਮੁੱਖ ਸਮੱਗਰੀ 'ਤੇ ਜਾਓ
OpenAI

15 ਅਕਤੂਬਰ 2026

ਸਲਿਵਨ ਐਂਡ ਕ੍ਰੌਮਵੈੱਲ: ਸਮਝੌਤਿਆਂ ਦੀ ਮਾਹਰ ਕਾਨੂੰਨੀ ਸਮੀਖਿਆ

OpenAI ਨਾਲ ਮਿਲ ਕੇ ਸਲਿਵਨ ਐਂਡ ਕ੍ਰੌਮਵੈੱਲ ਨੇ ਐਗਰੀਮੈਂਟ ਐਨਾਲਾਈਜ਼ਰ ਵਿਕਸਿਤ ਕੀਤਾ, ਜੋ ਸਮਝੌਤੇ ਦੇ ਖਰੜੇ ਵਿੱਚ ਸਮੱਸਿਆਵਾਂ ਪਛਾਣਨ ਲਈ ਇੱਕ ਏਆਈ ਸਾਧਨ ਹੈ.

ਕੰਪਨੀ ਦਾ ਆਕਾਰ: ਐਂਟਰਪ੍ਰਾਈਜ਼
ਖੇਤਰ: ਉੱਤਰੀ ਅਮਰੀਕਾ
ਉਦਯੋਗ: ਸੇਵਾਵਾਂ
ਉਤਪਾਦ: ChatGPT, Codex
ਲੋਡ ਹੋ ਰਿਹਾ ਹੈ…

ਸਲਿਵਨ ਐਂਡ ਕ੍ਰੌਮਵੈੱਲ ਦੇ ਵਕੀਲ ਜਦੋਂ ਕਿਸੇ ਸਮਝੌਤੇ ਦੇ ਖਰੜੇ ਦੀ ਸਮੀਖਿਆ ਕਰਦੇ ਹਨ, ਤਾਂ ਉਹ ਇਸ ਦੀਆਂ ਸ਼ਰਤਾਂ ਨੂੰ ਪਿਛਲੇ ਸਬੰਧਤ ਸਮਝੌਤਿਆਂ ਦੀਆਂ ਮਿਸਾਲਾਂ ਨਾਲ ਪਰਖਦੇ ਹਨ, ਫਰਮ ਦੇ ਤਜਰਬੇ ’ਤੇ ਆਧਾਰਿਤ ਤਰੀਕੇ ਵਰਤਦੇ ਹਨ ਅਤੇ ਮੁਵੱਕਿਲ ਦੀਆਂ ਤਰਜੀਹਾਂ ਨੂੰ ਧਿਆਨ ਵਿੱਚ ਰੱਖਦੇ ਹਨ. ਫਰਮ ਦਾ ਐਗਰੀਮੈਂਟ ਐਨਾਲਾਈਜ਼ਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮੀਖਿਆ ਦੀ ਇੱਕੋ ਕਾਰਜ-ਪ੍ਰਕਿਰਿਆ ਵਿੱਚ ਜੋੜਦਾ ਹੈ ਅਤੇ ਵਿਸ਼ਲੇਸ਼ਣ ਤੇ ਪ੍ਰਸਤਾਵਿਤ ਬਦਲਾਅ ਤਿਆਰ ਕਰਦਾ ਹੈ, ਜਿਨ੍ਹਾਂ ਨੂੰ ਵਕੀਲ ਜਾਂਚ ਕੇ ਹੋਰ ਸੁਧਾਰ ਸਕਦੇ ਹਨ.

“ਮੇਰੇ ਖ਼ਿਆਲ ਵਿੱਚ ਏਆਈ . . . ਵਕੀਲਾਂ ਨੂੰ ਉਨ੍ਹਾਂ ਖੇਤਰਾਂ ’ਤੇ ਧਿਆਨ ਦੇਣ ਦੇ ਯੋਗ ਬਣਾਏਗੀ ਜਿੱਥੇ ਉਨ੍ਹਾਂ ਦੀ ਪਰਖ ਸਭ ਤੋਂ ਵੱਧ ਅਹਿਮ ਹੈ . . . ਤਾਂ ਜੋ ਉਹ ਉਨ੍ਹਾਂ ਸਵਾਲਾਂ ’ਤੇ ਧਿਆਨ ਕੇਂਦਰਿਤ ਕਰ ਸਕਣ ਜੋ ਉਨ੍ਹਾਂ ਦੇ ਮੁਵੱਕਿਲਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹਨ.”
—ਜੌਨ ਸਾਵਾ, ਭਾਈਵਾਲ, ਸਲਿਵਨ ਐਂਡ ਕ੍ਰੌਮਵੈੱਲ

ਸਮਝੌਤਿਆਂ ਦੀ ਸਮੀਖਿਆ ਵਿੱਚ ਫਰਮ ਦੀ ਮੁਹਾਰਤ ਦੀ ਵਰਤੋਂ

ਸ਼ੁਰੂ ਵਿੱਚ ਏਆਈ ਦੀ ਵਰਤੋਂ ਜ਼ਿਆਦਾਤਰ ਵਾਰ-ਵਾਰ ਕੀਤੇ ਜਾਣ ਵਾਲੇ ਪ੍ਰਸ਼ਾਸਕੀ ਕੰਮਾਂ ਲਈ ਹੁੰਦੀ ਸੀ, ਜਿਵੇਂ ਈਮੇਲ ਦੇ ਜਵਾਬਾਂ ਦੇ ਖਰੜੇ ਲਿਖਣੇ ਜਾਂ ਕੈਲੰਡਰ ਦੇਖਣੇ. ਪਰ ਸਾਵਾ ਅਨੁਸਾਰ, ਏਆਈ ਮਾਡਲਾਂ ਦੀਆਂ ਵਿਸ਼ਲੇਸ਼ਣ ਸਮਰੱਥਾਵਾਂ ਵਿੱਚ ਹਾਲੀਆ ਸੁਧਾਰਾਂ ਨੇ ਇਸ ਦੀ ਵਰਤੋਂ ਬਦਲ ਦਿੱਤੀ ਹੈ. ਉਹ ਕਹਿੰਦੇ ਹਨ, “ਹੁਣ ਸਾਨੂੰ ਗੁੰਝਲਦਾਰ ਸਮਝੌਤਿਆਂ ਦੇ ਡੂੰਘੇ ਵਿਸ਼ਲੇਸ਼ਣ ਵਰਗੇ ਚੁਣੌਤੀਪੂਰਨ ਕਾਨੂੰਨੀ ਕੰਮਾਂ ਵਿੱਚ ਇਸ ਦੀ ਵਰਤੋਂ ਦੇ ਕਿਤੇ ਵੱਧ ਮੌਕੇ ਨਜ਼ਰ ਆ ਰਹੇ ਹਨ.”

ਐਗਰੀਮੈਂਟ ਐਨਾਲਾਈਜ਼ਰ ਵਕੀਲਾਂ ਨੂੰ ਪਿਛਲੇ ਸਮਝੌਤਿਆਂ ਦੀਆਂ ਮਿਸਾਲਾਂ ਵਿੱਚ ਇੱਕੋ ਵਿਸ਼ੇ ਨਾਲ ਸਬੰਧਤ ਪ੍ਰਬੰਧਾਂ ਦੀ ਤੁਲਨਾ ਕਰਨ ਅਤੇ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਉਹ ਪ੍ਰਬੰਧ ਇੱਕ-ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ.

ਸਲਿਵਨ ਐਂਡ ਕ੍ਰੌਮਵੈੱਲ ਦੇ ਭਾਈਵਾਲ ਜੌਨ ਸਾਵਾ ਨੇ Codex ਦੀ ਮਦਦ ਨਾਲ ਐਗਰੀਮੈਂਟ ਐਨਾਲਾਈਜ਼ਰ ਦਾ ਇੱਕ-ਵਰਤੋਂਕਾਰ ਵਾਲਾ ਮੁੱਢਲਾ ਰੂਪ ਬਣਾਇਆ, ਤਾਂ ਜੋ ਇਸ ਵਿਚਾਰ ਦੀ ਵਿਹਾਰਕਤਾ ਪਰਖੀ ਜਾ ਸਕੇ. ਫਿਰ ਉਨ੍ਹਾਂ ਨੇ OpenAI ਨਾਲ ਮਿਲ ਕੇ ਇਸ ਦੇ ਨਤੀਜਿਆਂ ਦੀ ਗੁਣਵੱਤਾ ਸੁਧਾਰੀ, ਕਈ ਕੰਮ ਇੱਕੋ ਵੇਲੇ ਚਲਾ ਕੇ ਕਾਰਜਕੁਸ਼ਲਤਾ ਵਧਾਈ ਅਤੇ ਇਸ ਐਪਲੀਕੇਸ਼ਨ ਨੂੰ ਅਜਿਹੇ ਸਾਧਨ ਵਿੱਚ ਬਦਲਿਆ ਜਿਸ ਨੂੰ ਕਈ ਵਕੀਲ ਇੱਕੋ ਸਮੇਂ ਵਰਤ ਸਕਣ.

ਐਗਰੀਮੈਂਟ ਐਨਾਲਾਈਜ਼ਰ ਸਲਿਵਨ ਐਂਡ ਕ੍ਰੌਮਵੈੱਲ ਦੀਆਂ ਕਾਰਜ-ਪ੍ਰਕਿਰਿਆਵਾਂ, ਫਰਮ ਦੇ ਚੁਣੇ ਹੋਏ ਪਿਛਲੇ ਸਮਝੌਤਿਆਂ ਦੀਆਂ ਮਿਸਾਲਾਂ, ਗੱਲਬਾਤ ਲਈ ਰਣਨੀਤਕ ਦਿਸ਼ਾ-ਨਿਰਦੇਸ਼ਾਂ ਅਤੇ ChatGPT Enterprise ਨੂੰ ਇੱਕਠੇ ਜੋੜਦਾ ਹੈ. ਇਸ ਸਾਧਨ ਵਿੱਚ ਸਮਝੌਤੇ ਦਾ ਖਰੜਾ ਪਾਉਣ ਤੋਂ ਬਾਅਦ ਵਕੀਲ ਆਪਣੀਆਂ ਚੁਣੀਆਂ ਮਿਸਾਲਾਂ ਅਤੇ ਫਰਮ ਤੇ ਮੁਵੱਕਿਲ ਦੇ ਪੱਖ ਦਰਸਾਉਂਦੇ ਰਣਨੀਤਕ ਦਿਸ਼ਾ-ਨਿਰਦੇਸ਼ ਜੋੜ ਸਕਦਾ ਹੈ. ਨਾਲ ਹੀ, ਉਹ ਬਾਜ਼ਾਰ ਵਿੱਚ ਪ੍ਰਚਲਿਤ ਰਵਾਇਤਾਂ ਬਾਰੇ ਜਾਣਕਾਰੀ ਵੀ ਦੇ ਸਕਦਾ ਹੈ. ਇਹ ਸਾਧਨ ਵੱਖ-ਵੱਖ ਨਜ਼ਰੀਆਂ ਤੋਂ ਕਈ ਦੌਰਾਂ ਵਿੱਚ ਸਮੀਖਿਆ ਕਰਦਾ ਹੈ, ਨਤੀਜਿਆਂ ਨੂੰ ਇਕੱਠਾ ਕਰਦਾ ਹੈ ਅਤੇ ਸੰਭਾਵੀ ਸਮੱਸਿਆਵਾਂ ਪਛਾਣਨ ਵਿੱਚ ਮਦਦ ਕਰਦਾ ਹੈ. ਫਿਰ ਇਹ ਇੱਕ ਵਿਸ਼ਲੇਸ਼ਣ ਨੋਟ ਅਤੇ ਨਿਸ਼ਾਨਬੱਧ ਪ੍ਰਸਤਾਵਿਤ ਬਦਲਾਅ ਦਿੰਦਾ ਹੈ, ਜਿਨ੍ਹਾਂ ਦੀ ਵਕੀਲ ਸਮੀਖਿਆ ਕਰ ਸਕਦਾ ਹੈ, ਲੋੜ ਮੁਤਾਬਕ ਸੋਧ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਰੱਦ ਕਰ ਸਕਦਾ ਹੈ.

“ਮਕਸਦ ਵਕੀਲਾਂ ਦੀ ਥਾਂ ਲੈਣਾ ਨਹੀਂ ਹੈ. ਮਕਸਦ ਵਕੀਲਾਂ ਨੂੰ ਅਜਿਹਾ ਸਾਧਨ ਦੇਣਾ ਹੈ ਜਿਸ ਨਾਲ ਉਹ ਹੋਰ ਡੂੰਘਾ ਵਿਸ਼ਲੇਸ਼ਣ ਕਰ ਸਕਣ ਅਤੇ ਆਪਣੇ ਤਰਕਾਂ ਦੇ ਸਮਰਥਨ ਲਈ ਹੋਰ ਪ੍ਰਮਾਣਿਕ ਕਾਨੂੰਨੀ ਸਰੋਤ ਤੇ ਮਿਸਾਲਾਂ ਲੱਭ ਸਕਣ, ਤਾਂ ਜੋ ਆਪਣੇ ਮੁਵੱਕਿਲਾਂ ਲਈ ਹੋਰ ਵੀ ਉੱਚ ਗੁਣਵੱਤਾ ਦਾ ਕੰਮ ਕਰ ਸਕਣ.”
—ਜੌਨ ਸਾਵਾ, ਭਾਈਵਾਲ, ਸਲਿਵਨ ਐਂਡ ਕ੍ਰੌਮਵੈੱਲ

ਸਰੋਤਾਂ ਅਤੇ ਅਨਿਸ਼ਚਿਤਤਾ ਨੂੰ ਸਪਸ਼ਟ ਕਰਨਾ

ਸਾਵਾ ਜ਼ੋਰ ਦਿੰਦੇ ਹਨ ਕਿ ਪੂਰੀ ਪਾਰਦਰਸ਼ਤਾ ਹੀ ਕਿਸੇ ਏਆਈ ਸਾਧਨ ਦੇ ਨਤੀਜਿਆਂ ਨੂੰ ਭਰੋਸੇਯੋਗ ਬਣਾਉਂਦੀ ਹੈ. ਉਹ ਕਹਿੰਦੇ ਹਨ, “ਜੇ ਕੋਈ ਏਆਈ ਸਾਧਨ ਬਾਜ਼ਾਰ ਵਿੱਚ ਪ੍ਰਚਲਿਤ ਰਵਾਇਤ ਬਾਰੇ ਦਾਅਵਾ ਕਰਦਾ ਹੈ, ਤਾਂ ਤੁਹਾਨੂੰ ਉਸ ਜਾਣਕਾਰੀ ਦਾ ਸਰੋਤ ਦੇਖਣ ਦੀ ਸਹੂਲਤ ਹੋਣੀ ਚਾਹੀਦੀ ਹੈ.”

ਸਾਵਾ ਇੱਕ ਅਜਿਹੀ ਐਪਲੀਕੇਸ਼ਨ ਦਾ ਵਰਣਨ ਕਰਦੇ ਹਨ ਜਿਸ ਵਿੱਚ ਕੁਝ ਏਜੰਟ ਸਿੱਟੇ ਕੱਢਦੇ ਹਨ ਅਤੇ ਦੂਜੇ ਏਜੰਟ ਵਿਰੋਧੀ ਤਰਕਾਂ ਰਾਹੀਂ ਉਨ੍ਹਾਂ ਸਿੱਟਿਆਂ ਨੂੰ ਚੁਣੌਤੀ ਦਿੰਦੇ ਹਨ. ਵਰਤੋਂ ਦੇ ਇੱਕ ਸੰਭਾਵੀ ਮਾਮਲੇ ਵਿੱਚ, ਵਿਸ਼ੇਸ਼ ਏਜੰਟ ਇੱਕੋ ਵੇਲੇ ਸਮਝੌਤੇ ਦੀ ਸਮੀਖਿਆ ਕਰਦੇ ਹਨ. ਉਹ ਬਾਜ਼ਾਰ ਦੀਆਂ ਰਵਾਇਤਾਂ ਤੋਂ ਵਖਰੇਵੇਂ, ਧਿਰਾਂ ਵਿਚਕਾਰ ਜੋਖਮ ਦੀ ਵੰਡ, ਧਾਰਾਵਾਂ ਦੇ ਆਪਸੀ ਪ੍ਰਭਾਵ ਅਤੇ ਮੁਕੱਦਮੇਬਾਜ਼ੀ ਨੂੰ ਪ੍ਰਭਾਵਿਤ ਕਰ ਸਕਣ ਵਾਲੀਆਂ ਅਸਪਸ਼ਟਤਾਵਾਂ ਵਰਗੀਆਂ ਗੱਲਾਂ ਦੀ ਜਾਂਚ ਕਰਦੇ ਹਨ. ਨਤੀਜਿਆਂ ਵਿੱਚ ਉਨ੍ਹਾਂ ਸਿੱਟਿਆਂ ਨੂੰ ਵੱਖਰਾ ਦਰਸਾਇਆ ਜਾਂਦਾ ਹੈ ਜੋ ਦੂਜੇ ਏਜੰਟਾਂ ਦੀ ਚੁਣੌਤੀ ਤੋਂ ਬਾਅਦ ਵੀ ਕਾਇਮ ਰਹੇ, ਜੋ ਰੱਦ ਕਰ ਦਿੱਤੇ ਗਏ ਅਤੇ ਜਿਨ੍ਹਾਂ ਮੁੱਦਿਆਂ ਦੀ ਪੁਸ਼ਟੀ ਨਹੀਂ ਹੋਈ ਪਰ ਜਿਨ੍ਹਾਂ ਨੂੰ ਸੀਮਾਵਾਂ ਸਪਸ਼ਟ ਕਰਦਿਆਂ ਬਰਕਰਾਰ ਰੱਖਿਆ ਗਿਆ. ਵਕੀਲ ਇਨ੍ਹਾਂ ਮੁੱਦਿਆਂ, ਉਨ੍ਹਾਂ ਦੇ ਸਮਰਥਨ ਵਿੱਚ ਦਿੱਤੇ ਸਪਸ਼ਟੀਕਰਨਾਂ ਅਤੇ ਸਬੰਧਤ ਮਿਸਾਲਾਂ ਦੀ ਜਾਂਚ ਕਰ ਸਕਦੇ ਹਨ. ਫਿਰ ਉਹ ਤੈਅ ਕਰ ਸਕਦੇ ਹਨ ਕਿ ਕਿਹੜੇ ਸਿੱਟਿਆਂ ਦੇ ਆਧਾਰ ’ਤੇ ਅੰਤਿਮ ਸੋਧੇ ਖਰੜੇ ਵਿੱਚ ਬਦਲਾਅ ਕਰਨੇ ਚਾਹੀਦੇ ਹਨ.

ਅੱਗੇ ਕੀ ਹੈ

ਸਲਿਵਨ ਐਂਡ ਕ੍ਰੌਮਵੈੱਲ ਖ਼ਾਸ ਕਾਨੂੰਨੀ ਕੰਮਾਂ ਦੀਆਂ ਲੋੜਾਂ ਮੁਤਾਬਕ ਬਣਾਏ ਸਾਧਨਾਂ ਦੀਆਂ ਸੰਭਾਵਨਾਵਾਂ ਤਲਾਸ਼ਣਾ ਜਾਰੀ ਰੱਖ ਰਿਹਾ ਹੈ. ਸਾਵਾ ਦੇ ਨਜ਼ਰੀਏ ਤੋਂ, ਵਧੇਰੇ ਮਜ਼ਬੂਤ ਵਿਸ਼ਲੇਸ਼ਣ ਸਮਰੱਥਾਵਾਂ ਖੋਜ ਅਤੇ ਲੇਖਣ ਪ੍ਰਕਿਰਿਆ ਦੇ ਹੋਰ ਹਿੱਸਿਆਂ ਵਿੱਚ ਮਦਦ ਦੇਣ ਦਾ ਮੌਕਾ ਪੈਦਾ ਕਰਦੀਆਂ ਹਨ.

ਸਾਵਾ GPT‑6 Astra ਨਾਲ ਰੀਜ਼ਨਿੰਗ ਸਮਰੱਥਾਵਾਂ ਵਿੱਚ ਹੋਈ ਤਰੱਕੀ ਵੱਲ ਧਿਆਨ ਦਿਵਾਉਂਦੇ ਹਨ. ਉਹ ਕਹਿੰਦੇ ਹਨ, “Astra ਨੇ ਉਪਲਬਧ ਰੀਜ਼ਨਿੰਗ ਦੀ ਗੁਣਵੱਤਾ ਨੂੰ ਸੱਚਮੁੱਚ ਬਹੁਤ ਅੱਗੇ ਵਧਾਇਆ ਹੈ, ਅਤੇ ਪਹਿਲਾਂ ਇਸੇ ਦੀ ਕਮੀ ਸਭ ਤੋਂ ਵੱਡੀ ਰੁਕਾਵਟ ਸੀ.”

ਕੰਮ ਦੇ ਨਵੇਂ ਯੁੱਗ ਨਾਲ ਜੁੜੋ

ਦੁਨੀਆ ਭਰ ਦੇ 10 ਲੱਖ ਤੋਂ ਵੱਧ ਕਾਰੋਬਾਰ OpenAI ਨਾਲ ਸ਼ਾਨਦਾਰ ਨਤੀਜੇ ਹਾਸਲ ਕਰ ਰਹੇ ਹਨ।