ਨਤੀਜੇ
50%
MTTR ਵਿੱਚ ਕਟੌਤੀ
ਨਤੀਜੇ
3-4x
ਪ੍ਰੋਜੈਕਟਾਂ ਦੇ ਨਿਰਮਾਣ ਸਮਾਂ ਵਿੱਚ ਸੰਭਾਵਿਤ ਤੇਜ਼ੀ - ਤਿਮਾਹੀਆਂ ਦੀ ਬਜਾਏ ਹੁਣ ਹਫ਼ਤਿਆਂ ਵਿੱਚ
Rakuten(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਇੱਕ ਗਲੋਬਲ ਨਵਾਚਾਰ ਕੰਪਨੀ ਹੈ ਜੋ ਈ-ਕਾਮਰਸ, ਫਿਨਟੈਕ ਅਤੇ ਮੋਬਾਈਲ ਸੰਚਾਰਾਂ ਵਿੱਚ ਕੰਮ ਕਰਦੀ ਹੈ, ਅਤੇ ਬਹੁਤ ਵੱਡੇ ਪੱਧਰ 'ਤੇ ਖ਼ਪਤਕਾਰਾਂ ਅਤੇ ਵਪਾਰੀਆਂ ਦੋਵਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਦੁਨੀਆ ਭਰ ਵਿੱਚ 30,000 ਕਰਮਚਾਰੀਆਂ ਦੇ ਨਾਲ, ਇਸ ਦੀਆਂ ਇੰਜੀਨੀਅਰਿੰਗ ਟੀਮਾਂ ਇੱਕ ਵੱਡੇ, ਪੇਚੀਦਾ ਉਤਪਾਦ ਇਕੋਸਿਸਟਮ ਵਿੱਚ ਸ਼ਿਪ ਕਰਦੀਆਂ ਹਨ, ਜਿੱਥੇ ਰਫ਼ਤਾਰ ਅਤੇ ਭਰੋਸੇਯੋਗਤਾ ਦੋਵੇਂ ਲਾਜ਼ਮੀ ਹਨ।
ਇਸ ਕਾਰਨ Rakuten ਵਿਖੇ ਕਾਰੋਬਾਰ ਲਈ AI ਦੇ ਜਨਰਲ ਮੈਨੇਜਰ, ਯੂਸੁਕੇ ਕਾਜੀ ਨੇ ਪਿਛਲਾ ਪੂਰਾ ਸਾਲ ਟੀਮਾਂ ਦੇ ਸੌਫਟਵੇਅਰ ਦੀ ਯੋਜਨਾ ਬਣਾਉਣ, ਨਿਰਮਾਣ ਕਰਨ ਅਤੇ ਉਸਦੇ ਤਸਦੀਕ ਕਰਨ ਦੇ ਤਰੀਕਿਆਂ ਵਿੱਚ ਏਜੰਟਿਕ ਵਰਕਫਲੋਜ਼ ਨੂੰ ਹੋਰ ਡੂੰਘਾਈ ਨਾਲ ਸ਼ਾਮਲ ਕਰਨ ਵਿੱਚ ਬਿਤਾਇਆ। Codex—OpenAI ਦਾ ਕੋਡਿੰਗ ਏਜੰਟ—Rakuten ਦੇ ਇੰਜੀਨੀਅਰਿੰਗ ਸਟੈਕ ਦਾ ਮੁੱਖ ਹਿੱਸਾ ਬਣ ਗਿਆ ਹੈ, ਖ਼ਾਸ ਕਰਕੇ ਉਹਨਾਂ ਥਾਵਾਂ ‘ਤੇ ਜਿੱਥੇ ਕੰਪਨੀ ਨੂੰ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨ੍ਹਾਂ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੁੰਦੀ ਹੈ।
ਪਿਛਲੇ ਇੱਕ ਸਾਲ ਦੌਰਾਨ, Rakuten ਦੇ ਇੰਜੀਨੀਅਰਾਂ ਨੇ ਘਟਨਾ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣ (ਜਿਸ ਵਿੱਚ ਰਿਕਵਰੀ ਦੇ ਔਸਤ ਸਮੇਂ, ਜਾਂ MTTR ਵਿੱਚ ਲਗਭਗ 50% ਦੀ ਕਮੀ ਸ਼ਾਮਲ ਹੈ), ਆਟੋਮੇਟਿਡ ਕੋਡ ਸਮੀਖਿਆ ਅਤੇ ਖਾਮੀਆਂ ਦੀ ਜਾਂਚ ਨਾਲ CI/CD ਨੂੰ ਮਜ਼ਬੂਤ ਕਰਨ, ਅਤੇ ਗੁੰਝਲਦਾਰ ਪ੍ਰੋਜੈਕਟਾਂ 'ਤੇ ਵਧੇਰੇ ਸੁਤੰਤਰ ਵਿਕਾਸ ਦਾ ਸਮਰਥਨ ਕਰਨ ਲਈ ਓਪਰੇਸ਼ਨਾਂ ਅਤੇ ਸੌਫਟਵੇਅਰ ਡਿਲੀਵਰੀ ਵਿੱਚ Codex ਦੀ ਵਰਤੋਂ ਕੀਤੀ ਹੈ।
“ਸਾਨੂੰ ਸਿਰਫ਼ ਕੋਡ ਤੇਜ਼ੀ ਨਾਲ ਤਿਆਰ ਕਰਨ ਦੀ ਹੀ ਚਿੰਤਾ ਨਹੀਂ ਹੈ। ਸਾਡੇ ਲਈ ਸੁਰੱਖਿਅਤ ਢੰਗ ਨਾਲ ਭੇਜਣਾ ਮਹੱਤਵਪੂਰਨ ਹੈ। ਸੁਰੱਖਿਆ ਤੋਂ ਬਿਨ੍ਹਾਂ ਰਫ਼ਤਾਰ ਸਫਲਤਾ ਨਹੀਂ ਹੈ।”
Rakuten ਦੀ ਇੰਜੀਨੀਅਰਿੰਗ ਟੀਮ ਦੇ ਅੰਦਰ, ਉਨ੍ਹਾਂ ਦਾ AI ਏਜੰਡਾ ਬਿਲਕੁਲ ਸਪਸ਼ਟ ਅਤੇ ਵਿਹਾਰਕ ਓਪਰੇਸ਼ਨਲ 'ਤੇ ਕੇਂਦ੍ਰਿਤ ਹੈ। ਕਾਜੀ ਇਸ ਕੰਮ ਨੂੰ ਤਿੰਨ ਮੁੱਖ ਤਰਜੀਹਾਂ ਦੇ ਆਲੇ-ਦੁਆਲੇ ਤਿਆਰ ਕਰਦੇ ਹਨ, ਜਿਨ੍ਹਾਂ ਨੂੰ ਹਾਸਲ ਕਰਨ ਲਈ ਸਾਰੀਆਂ ਟੀਮਾਂ ਮਿਲ ਕੇ ਕੰਮ ਕਰਦੀਆਂ ਹਨ:
- ਤੇਜ਼ੀ ਨਾਲ ਬਿਲਡ ਕਰੋ (“ਗਤੀ!! ਗਤੀ!! ਗਤੀ!!”): ਟੀਮਾਂ ਓਪਰੇਸ਼ਨਲ ਵਰਕਫਲੋਜ਼ ਵਿੱਚ Codex ਦੀ ਵਰਤੋਂ ਕਰਦੀਆਂ ਹਨ, ਜਿਸ ਵਿੱਚ KQL-ਆਧਾਰਿਤ ਨਿਗਰਾਨੀ ਅਤੇ ਨਿਦਾਨ ਸ਼ਾਮਲ ਹਨ, ਤਾਂ ਜੋ ਮੂਲ-ਕਾਰਨ ਵਿਸ਼ਲੇਸ਼ਣ ਅਤੇ ਸਮੱਸਿਆ-ਨਿਵਾਰਨ ਨੂੰ ਤੇਜ਼ ਕੀਤਾ ਜਾ ਸਕੇ, ਜਿਸ ਨਾਲ MTTR ਨੂੰ 50% ਤੱਕ ਘਟਾਉਣ ਵਿੱਚ ਮਦਦ ਮਿਲਦੀ ਹੈ।
- ਵਧੇਰੇ ਸੁਰੱਖਿਅਤ ਨਿਰਮਾਣ (“ਕੰਮ ਨੂੰ ਸਿਰੇ ਚਾੜ੍ਹਨਾ”): Codex ਨੂੰ ਕੋਡ ਸਮੀਖਿਆ ਅਤੇ ਕਮਜ਼ੋਰੀ ਜਾਂਚਾਂ ਲਈ CI/CD ਵਿੱਚ ਚਲਾਇਆ ਜਾਂਦਾ ਹੈ, ਅੰਦਰੂਨੀ ਮਿਆਰਾਂ ਨੂੰ ਆਪਣੇ ਆਪ ਲਾਗੂ ਕਰਦੇ ਹੋਏ ਤਾਂ ਜੋ ਟੀਮਾਂ ਸੁਰੱਖਿਆ ਗਾਰਡਰੇਲਾਂ ਨਾਲ ਜਲਦੀ ਸ਼ਿਪ ਕਰ ਸਕਣ।
- ਹੋਰ ਸਮਝਦਾਰੀ ਨਾਲ ਕੰਮ ਕਰੋ (“AI-nization”): Codex ਵੱਡੇ ਅਤੇ ਅਸਪਸ਼ਟ ਪ੍ਰੋਜੈਕਟਾਂ ਨੂੰ ਸਪੈਸੀਫ਼ਿਕੇਸ਼ਨਾਂ ਤੋਂ ਲੈ ਕੇ ਕਾਰਜਸ਼ੀਲ ਰੂਪ ਦੇਣ ਤੱਕ ਅੱਗੇ ਵਧਾਉਂਦਾ ਹੈ। ਇਹ ਪੂਰੀ ਤਰ੍ਹਾਂ ਪਰਿਭਾਸ਼ਿਤ ਲੋੜਾ 'ਤੇ ਨਿਰਭਰਤਾ ਨੂੰ ਘਟਾਉਂਦਾ ਹੈ, ਵਧੇਰੇ ਸੁਤੰਤਰ ਅਮਲੀਕਰਨ ਨੂੰ ਸਮਰੱਥ ਬਣਾਉਂਦਾ ਹੈ, ਅਤੇ ਅੰਤ ਵਿੱਚ ਤਿਮਾਹੀ ਦੇ ਲੰਬੇ ਕੰਮਾਂ ਨੂੰ ਕੁਝ ਹਫ਼ਤਿਆਂ ਵਿੱਚ ਸਮੇਟ ਦਿੰਦਾ ਹੈ।
Codex ਇੱਕ ਵਿਆਪਕ ਟੂਲਕਿੱਟ ਵਿੱਚ ਇੱਕ ਭਰੋਸੇਮੰਦ ਏਜੰਟ ਵਜੋਂ ਹਰੇਕ ਤਰਜੀਹ ਨਾਲ ਸਿੱਧਾ ਮੇਲ ਖਾਂਦਾ ਹੈ, ਅਤੇ ਉੱਥੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ ਜਿੱਥੇ ਗਤੀ, ਸੁਰੱਖਿਆ ਅਤੇ ਸਵੈ-ਨਿਰਭਰਤਾ ਮਿਲ ਕੇ ਲਗਾਤਾਰ ਵਧਦਾ ਹੋਇਆ ਪ੍ਰਭਾਵ ਪੈਦਾ ਕਰਦੇ ਹਨ।
Rakuten ਵਿਖੇ ਗਤੀ ਵਿੱਚ ਰਿਕਵਰੀ ਸਮਾਂ ਵੀ ਸ਼ਾਮਲ ਹੁੰਦਾ ਹੈ, ਸਿਰਫ਼ ਵਿਕਾਸ ਦੀ ਰਫ਼ਤਾਰ ਹੀ ਨਹੀਂ।
ਟੀਮਾਂ APIs ਦੀ ਨਿਗਰਾਨੀ ਕਰਨ ਅਤੇ ਸਿਗਨਲਾਂ ਦਾ ਵਿਸ਼ਲੇਸ਼ਣ ਕਰਨ ਲਈ KQL (ਲੌਗਾਂ ਅਤੇ ਟੈਲੀਮੇਟਰੀ ਲਈ Azure ਦਾ ਕਵੇਰੀ ਸਿਸਟਮ) ਦੀ ਵਰਤੋਂ ਕਰਦੀਆਂ ਹਨ। Codex ਇਹਨਾਂ ਵਰਕਫਲੋ ਦੇ ਨਾਲ-ਨਾਲ ਕੰਮ ਕਰਦਾ ਹੈ ਤਾਂ ਜੋ ਮੂਲ ਕਾਰਨਾਂ ਦੀ ਪਛਾਣ ਕਰਨ ਅਤੇ ਹੱਲ ਸੁਝਾਉਣ ਵਿੱਚ ਮਦਦ ਕੀਤੀ ਜਾ ਸਕੇ, ਜਿਸ ਨਾਲ ਅਲਰਟਾਂ ਅਤੇ ਸਮੱਸਿਆ ਹੱਲ ਹੋਣ ਦੇ ਵਿਚਕਾਰ ਸਮਾਂ ਘਟਦਾ ਹੈ।
ਸਾਈਟ ਰਿਲਾਇਬਿਲਟੀ ਇੰਜੀਨੀਅਰਿੰਗ (SRE) ਦੇ ਨਜ਼ਰੀਏ ਤੋਂ, ਇਹ ਪਤਾ ਲਗਾਉਣ ਤੋਂ ਸਮੱਸਿਆ ਦੇ ਨਿਵਾਰਨ ਤੱਕ ਦਾ ਰਸਤਾ ਛੋਟਾ ਕਰਦਾ ਹੈ। ਕੁਐਰੀਆਂ, ਲੌਗਾਂ ਅਤੇ ਪੈਚਾਂ ਨੂੰ ਹੱਥੀਂ ਜੋੜਨ ਦੀ ਬਜਾਏ, ਇੰਜੀਨੀਅਰ ਸੁਧਾਰਾਂ ਦੀ ਤਸਦੀਕ ਕਰਨ ਅਤੇ ਉਨ੍ਹਾਂ ਨੂੰ ਡਿਪਲੌਏ ਕਰਨ ’ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ।
Rakuten ਦਾ ਅਨੁਮਾਨ ਹੈ ਕਿ ਸਮੱਸਿਆਵਾਂ ਆਉਣ 'ਤੇ ਇਹ ਪਹੁੰਚ MTTR ਨੂੰ ਲਗਭਗ 50% ਤੱਕ ਘਟਾ ਸਕਦੀ ਹੈ। ਜਾਂ ਹੋਰ ਸਰਲ ਸ਼ਬਦਾਂ ਵਿੱਚ ਇੰਝ ਕਹਿ ਸਕਦੇ ਹਾਂ: ਜਦੋਂ ਵੀ ਕੁਝ ਖਰਾਬੀ ਆਈ ਤਾਂ Rakuten ਨੇ Codex ਦੀ ਵਰਤੋਂ ਕਰਕੇ ਸਮੱਸਿਆਵਾਂ ਨੂੰ ਦੁੱਗਣੀ ਤੇਜ਼ੀ ਨਾਲ ਠੀਕ ਕੀਤਾ ਹੈ।
ਜਿਵੇਂ-ਜਿਵੇਂ ਸ਼ਿਪਿੰਗ ਦੀ ਰਫ਼ਤਾਰ ਵਧਦੀ ਹੈ, ਸਮੀਖਿਆ ਅਤੇ ਡਿਪਲੌਇਮੈਂਟ ਰੁਕਾਵਟਾਂ ਬਣ ਸਕਦੇ ਹਨ। Rakuten ਆਪਣੀ CI/CD ਪਾਈਪਲਾਈਨ ਵਿੱਚ Codex ਨੂੰ ਸਿੱਧੇ ਤੌਰ 'ਤੇ ਇੰਟੀਗ੍ਰੇਟ ਕਰਕੇ ਇਸ ਨੂੰ ਹੱਲ ਕਰਦਾ ਹੈ।
ਤਬਦੀਲੀਆਂ ਦੇ ਪ੍ਰੋਡਕਸ਼ਨ ਤੱਕ ਪਹੁੰਚਣ ਤੋਂ ਪਹਿਲਾਂ Codex ਕੋਡ ਸਮੀਖਿਆ ਅਤੇ ਸੁਰੱਖਿਆ ਕਮਜ਼ੋਰੀਆਂ ਦੀਆਂ ਜਾਂਚਾਂ ਕਰਦਾ ਹੈ। Rakuten ਇਹਨਾਂ ਵਰਕਫ਼ਲੋਜ਼ ਵਿੱਚ ਅੰਦਰੂਨੀ ਕੋਡਿੰਗ ਸਿਧਾਂਤਾਂ ਅਤੇ ਮਿਆਰਾਂ ਨੂੰ ਸ਼ਾਮਲ ਕਰਦਾ ਹੈ, ਤਾਂ ਜੋ ਸਮੀਖਿਆਵਾਂ ਕੰਪਨੀ ਦੀਆਂ ਉਮੀਦਾਂ ਨਾਲ ਮੇਲ ਖਾਂਦੀਆਂ ਹਨ।
“ਅਸੀਂ Codex ਨੂੰ ਆਪਣੇ ਅੰਦਰੂਨੀ ਕੋਡਿੰਗ ਸਿਧਾਂਤ ਪ੍ਰਦਾਨ ਕਰਦੇ ਹਾਂ,” ਕਾਜੀ ਕਹਿੰਦੇ ਹਨ। "ਉਹਨਾਂ ਸਿਧਾਂਤਾਂ ਦੀ ਵਰਤੋਂ ਕਰਦੇ ਹੋਏ, ਇਹ ਸਮੀਖਿਆ ਕਰਦਾ ਹੈ ਕਿ ਕੀ ਕੋਡ ਸਾਡੇ ਮਿਆਰਾਂ ਨਾਲ ਮੇਲ ਖਾਂਦਾ ਹੈ।"
ਨਤੀਜਾ: ਸੁਰੱਖਿਆ ਜਾਂਚਾਂ ਨਿਰੰਤਰ ਅਤੇ ਸਵੈਚਾਲਿਤ ਢੰਗ ਨਾਲ ਹੁੰਦੀਆਂ ਹਨ, ਜਿਸ ਨਾਲ ਟੀਮਾਂ ਮਿਆਰ ਘਟਾਏ ਬਿਨ੍ਹਾਂਂ ਹੋਰ ਤੇਜ਼ੀ ਨਾਲ ਅੱਗੇ ਵਧ ਸਕਦੀਆਂ ਹਨ।
Rakuten ਦੀ ਤੀਜੀ ਤਰਜੀਹ—AI-nization—ਸਵੈ-ਨਿਰਭਰਤਾ 'ਤੇ ਕੇਂਦ੍ਰਿਤ ਹੈ। Codex ਦੀ ਵਰਤੋਂ ਨਾ ਸਿਰਫ਼ ਸਮੀਖਿਆ ਅਤੇ ਰੱਖ-ਰਖਾਅ ਲਈ ਕੀਤੀ ਜਾਂਦੀ ਹੈ, ਸਗੋਂ ਵੱਡੇ, ਅਸਪਸ਼ਟ ਪ੍ਰੋਜੈਕਟਾਂ ਨੂੰ ਸ਼ੁਰੂ ਤੋਂ ਅੰਤ ਤੱਕ ਪੂਰਾ ਕਰਨ ਲਈ ਵੀ ਕੀਤੀ ਜਾਂਦੀ ਹੈ। ਪੂਰੀ ਤਰ੍ਹਾਂ ਪਰਿਭਾਸ਼ਿਤ ਸਪੈਸੀਫਿਕੇਸ਼ਨਾਂ ਦੀ ਲੋੜ ਰੱਖਣ ਦੀ ਬਜਾਏ, Codex ਅੰਸ਼ਿਕ ਲੋੜਾਂ ਤੋਂ ਵੀ ਅੱਗੇ ਵੱਧ ਸਕਦਾ ਹੈ ਅਤੇ ਵਰਤੋਂਯੋਗ ਆਰਟੀਫੈਕਟ ਤਿਆਰ ਕਰ ਸਕਦਾ ਹੈ।
“ਨਵੀਨਤਮ Codex ਮਾਡਲ ਲੁਕੇ ਹੋਏ ਅਰਥ ਸਮਝ ਸਕਦੇ ਹਨ,” ਕਾਜੀ ਕਹਿੰਦੇ ਹਨ। “ਭਾਵੇਂ ਲੋੜਾਂ ਪੂਰੀ ਤਰ੍ਹਾਂ ਪਰਿਭਾਸ਼ਿਤ ਨਾ ਵੀ ਹੋਣ, ਇਹ ਸਮਝ ਲੈਂਦਾ ਹੈ ਕਿ ਅਸੀਂ ਕੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।”
ਇੱਕ ਉਦਾਹਰਨ: ਮੌਜੂਦਾ ਵੈੱਬ-ਆਧਾਰਿਤ AI ਏਜੈਂਟ ਸੇਵਾ ਦਾ ਮੋਬਾਈਲ ਐਪ ਵਰਜਨ ਬਣਾਉਣਾ। Codex ਨੇ ਪੂਰੀ ਸਪੈਸੀਫਿਕੇਸ਼ਨ ਨੂੰ ਇੰਪਲੀਮੈਂਟ ਕੀਤਾ, ਜਿਸ ਵਿੱਚ Python/FastAPI ਬੈਕਐਂਡ ਅਤੇ Swift/SwiftUI iOS ਐਪ ਨਾਲ ਫੁੱਲ-ਸਟੈਕ ਇੰਪਲੀਮੈਂਟੇਸ਼ਨ ਸ਼ਾਮਲ ਸੀ, ਜਿਸ ਵਿੱਚ ਸਾਰੀਆਂ ਬੈਕਐਂਡ APIs ਵੀ ਸ਼ਾਮਲ ਸਨ, ਅਤੇ ਇਹ ਸਭ ਕਦਮ-ਦਰ-ਕਦਮ ਮਨੁੱਖੀ ਹਦਾਇਤਾਂ ਤੋਂ ਬਿਨ੍ਹਾਂਂ ਕੀਤਾ ਗਿਆ। Codex ਨੇ ਇਸ ਪ੍ਰੋਜੈਕਟ ਲਈ ਵਿਕਾਸ ਸਮੇਂ ਨੂੰ ਇੱਕ ਤਿਮਾਹੀ ਤੋਂ ਘਟਾ ਕੇ ਕੁਝ ਹਫ਼ਤਿਆਂ ਤੱਕ ਕਰ ਦਿੱਤਾ।
ਜਿਵੇਂ-ਜਿਵੇਂ Codex ਹੋਰ ਕੋਡ ਜਨਰੇਸ਼ਨ ਦਾ ਕੰਮ ਸੰਭਾਲ ਰਿਹਾ ਹੈ, Rakuten ਇੰਜੀਨੀਅਰ ਦੀ ਭੂਮਿਕਾ ਨੂੰ ਹੋਰ ਸਪੱਸ਼ਟ ਸਪੈਸੀਫਿਕੇਸ਼ਨਾਂ ਲਿਖਣ ਅਤੇ ਆਉਟਪੁੱਟਾਂ ਨੂੰ ਮਾਪਣਯੋਗ ਮਿਆਰਾਂ ਦੇ ਅਨੁਸਾਰ ਤਸਦੀਕ ਕਰਨ ਵੱਲ ਬਦਲ ਰਿਹਾ ਹੈ।
“ਸਾਡੀ ਭੂਮਿਕਾ ਹੁਣ ਕੋਡ ਦੀ ਹਰ ਲਾਈਨ ਦੀ ਜਾਂਚ ਕਰਨਾ ਨਹੀਂ ਰਹੀ,” ਕਾਜੀ ਕਹਿੰਦੇ ਹਨ। “ਸਾਡੀ ਭੂਮਿਕਾ ਇਹ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਕਰਨੀ ਹੈ ਕਿ ਅਸੀਂ ਕੀ ਚਾਹੁੰਦੇ ਹਾਂ ਅਤੇ ਇਹ ਨਿਰਧਾਰਤ ਕਰਨਾ ਹੈ ਕਿ ਇਸ ਦੀ ਤਸਦੀਕ ਕਿਵੇਂ ਕੀਤੀ ਜਾਵੇਗੀ।”
Rakuten ਨੇ ਇੰਜੀਨੀਅਰਿੰਗ, ਪ੍ਰੋਡਕਟ ਅਤੇ ਗੈਰ-ਤਕਨੀਕੀ ਟੀਮਾਂ ਵਿੱਚ ਵਿਹਾਰਕ ਵਰਕਸ਼ਾਪਾਂ ਰਾਹੀਂ ਇਸ ਬਦਲਾਅ ਦਾ ਸਮਰਥਨ ਕੀਤਾ ਹੈ—ਜਿਸ ਨਾਲ Codex ਨੇ ਟੀਮਾਂ ਨੂੰ ਤੇਜ਼ੀ ਨਾਲ ਸ਼ਿਪ ਕਰਨ, ਵਧੇਰੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਅਤੇ ਪੂਰੇ ਸੰਗਠਨ ਵਿੱਚ ਸਵੈ-ਚਾਲਿਤ ਵਿਕਾਸ ਨੂੰ ਸਕੇਲ ਕਰਨ ਵਿੱਚ ਮਦਦ ਕਰਨ ਲਈ ਕੇਂਦਰੀ ਭੂਮਿਕਾ ਨਿਭਾਈ ਹੈ।


