ਵੈੱਬ ਐਪਲੀਕੇਸ਼ਨਾਂ ਲਈ AI ਨਾਲ ਘੁਸਪੈਠ ਦੀ ਜਾਂਚ
ਤੁਹਾਡੀਆਂ ਵੈੱਬ ਐਪਲੀਕੇਸ਼ਨਾਂ ਦੀ ਜਾਂਚ ਕਰਨ, ਸੁਰੱਖਿਆ ਕਮਜ਼ੋਰੀਆਂ ਦੀ ਪੁਸ਼ਟੀ ਕਰਨ ਅਤੇ ਇਹ ਪਰਖਣ ਲਈ ਕਿ ਪੈਚ ਐਕਸਪਲੋਇਟ ਨੂੰ ਰੋਕਦੇ ਹਨ ਜਾਂ ਨਹੀਂ, ਤਾਲਮੇਲ ਨਾਲ ਕੰਮ ਕਰਨ ਵਾਲੇ ਏਜੰਟਾਂ ਦੀ ਟੀਮ ਲਗਾਓ.
ਏਜੰਟਾਂ ਦੀ ਟੀਮ ਨਾਲ ਤੁਹਾਡੀਆਂ ਐਪਲੀਕੇਸ਼ਨਾਂ ਦੀ ਜਾਂਚ ਕਰੋ
ਏਜੰਟ ਅਟੈਕ ਪਾਥਾਂ ਦੀ ਜਾਂਚ ਕਰਨ ਅਤੇ ਸੁਰੱਖਿਆ ਕਮਜ਼ੋਰੀਆਂ ਦੀ ਪੁਸ਼ਟੀ ਕਰਨ ਲਈ ਸੋਰਸ ਕੋਡ ਅਤੇ ਐਪ ਦੇ ਸੰਦਰਭ ਦੀ ਵਰਤੋਂ ਕਰਦੇ ਹਨ.


ਰਿਪੋਰਟ ਕੀਤੀਆਂ ਸੁਰੱਖਿਆ ਕਮਜ਼ੋਰੀਆਂ ਨੂੰ ਪ੍ਰਮਾਣਿਤ ਕਰੋ
ਕੋਡ ਸਕੈਨਰਾਂ, ਬੱਗ ਬਾਊਂਟੀ ਪ੍ਰੋਗਰਾਮਾਂ ਵਿੱਚ ਪ੍ਰਾਪਤ ਸਬਮਿਸ਼ਨਾਂ ਅਤੇ ਕਮਜ਼ੋਰੀਆਂ ਦੇ ਖੁਲਾਸੇ ਸੰਬੰਧੀ ਰਿਪੋਰਟਾਂ ਤੋਂ ਮਿਲੀਆਂ ਲੱਭਤਾਂ ਦੀ ਜਾਂਚ ਕਰੋ. ਕੀ ਠੀਕ ਕਰਨਾ ਹੈ, ਇਸ ਨੂੰ ਤਰਜੀਹ ਦੇਣ ਲਈ ਸਬੂਤਾਂ ਦੀ ਵਰਤੋਂ ਕਰੋ.
ਜਾਂਚੋ ਕਿ ਕੀਤੇ ਗਏ ਹੱਲ ਅਸਰਦਾਰ ਰਹਿੰਦੇ ਹਨ
ਪਰਖੋ ਕਿ ਪੈਚ ਸੁਰੱਖਿਆ ਖਾਮੀ ਦਾ ਫ਼ਾਇਦਾ ਉਠਾ ਕੇ ਕੀਤੇ ਜਾਣ ਵਾਲੇ ਹਮਲੇ ਨੂੰ ਰੋਕਦਾ ਹੈ ਜਾਂ ਨਹੀਂ. ਤੁਹਾਡੀਆਂ ਐਪਾਂ ਵਿੱਚ ਤਬਦੀਲੀਆਂ ਹੋਣ 'ਤੇ ਮੁਲਾਂਕਣ ਦੁਹਰਾਓ.


ਤੈਅ ਕਰੋ ਕਿ ਏਜੰਟ ਕਿੱਥੇ ਤੱਕ ਪਹੁੰਚ ਸਕਦੇ ਹਨ
ਅਲੱਗ-ਥਲੱਗ ਵਾਤਾਵਰਨਾਂ ਅਤੇ Guardian ਦੀ ਸਮੀਖਿਆ ਰਾਹੀਂ ਮੁਲਾਂਕਣ ਦੇ ਦਾਇਰੇ ਨੂੰ ਲਾਗੂ ਕਰੋ. ਇਹ ਨਿਯੰਤਰਿਤ ਕਰੋ ਕਿ ਏਜੰਟ ਕਿਹੜੀਆਂ ਐਪਾਂ ਅਤੇ ਐਂਡਪੁਆਇੰਟਾਂ ਤੱਕ ਪਹੁੰਚ ਕਰ ਸਕਦੇ ਹਨ.


