ਅਮਰੀਕਾ ਦੇ ਹਿੱਤ ਵਿੱਚ ਕੰਮ ਕਰਨ ਵਾਲੇ AI ਬੁਨਿਆਦੀ ਢਾਂਚੇ ਦਾ ਨਿਰਮਾਣ
ਜ਼ਿੰਮੇਵਾਰ AI ਬੁਨਿਆਦੀ ਢਾਂਚੇ ਲਈ ਇੱਕ ਨਵਾਂ ਮਿਆਰ ਕਾਇਮ ਕਰਨਾ.

ਅਮਰੀਕਾ ਦਾ ਅਗਲਾ ਅਧਿਆਇ ਸਾਡੇ ਭਾਈਚਾਰਿਆਂ ਤੋਂ ਸ਼ੁਰੂ ਹੁੰਦਾ ਹੈ
ਜਿਵੇਂ-ਜਿਵੇਂ ਵੱਧ ਲੋਕ ਅਤੇ ਕਾਰੋਬਾਰ ਆਪਣੇ ਜ਼ਰੂਰੀ ਕੰਮਾਂ ਲਈ AI ਵਰਤ ਰਹੇ ਹਨ, ਸਾਨੂੰ ਅਜਿਹੇ ਬੁਨਿਆਦੀ ਢਾਂਚੇ ਦੀ ਲੋੜ ਹੈ ਜੋ ਇਹ ਕੰਮ ਜਾਰੀ ਰੱਖੇ ਅਤੇ ਡਾਕਟਰਾਂ, ਮਰੀਜ਼ਾਂ, ਕਾਰੋਬਾਰੀਆਂ, ਵਿਦਿਆਰਥੀਆਂ, ਖੋਜਕਰਤਾਵਾਂ ਤੇ ਪਰਿਵਾਰਾਂ ਤੱਕ ਨਵੇਂ ਸਾਧਨ ਪਹੁੰਚਾਏ. ਇਸ ਬੁਨਿਆਦੀ ਢਾਂਚੇ ਦੇ ਵਿਸਥਾਰ ਵਿੱਚ ਨੌਕਰੀਆਂ ਪੈਦਾ ਕਰਨ, ਸਥਾਨਕ ਆਰਥਿਕ ਮੌਕੇ ਵਧਾਉਣ ਅਤੇ ਅਮਰੀਕਾ ਦੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਕਰਨ ਦੀ ਸਮਰੱਥਾ ਹੈ.
ਦੇਸ਼ ਭਰ ਦੇ ਭਾਈਚਾਰਿਆਂ ਵਿੱਚ AI ਦਾ ਨਿਰਮਾਣ ਹੋ ਰਿਹਾ ਹੈ, ਅਤੇ ਇਸ ਜ਼ਰੂਰੀ ਕੰਮ ਨਾਲ ਉਨ੍ਹਾਂ ਲਈ ਟਿਕਾਊ ਮੌਕੇ ਪੈਦਾ ਹੋਣੇ ਚਾਹੀਦੇ ਹਨ. ਅਸੀਂ ਹਰੇਕ ਪ੍ਰੋਜੈਕਟ ਨੂੰ ਭਾਈਚਾਰੇ ਦੀਆਂ ਤਰਜੀਹਾਂ ਮੁਤਾਬਕ ਢਾਲਣ ਲਈ ਵਚਨਬੱਧ ਹਾਂ. ਜਿਵੇਂ ਉਹ ਸਾਡੇ ਲਈ ਨਵੀਆਂ ਸੰਭਾਵਨਾਵਾਂ ਖੋਲ੍ਹਦੇ ਹਨ, ਅਸੀਂ ਵੀ ਉਨ੍ਹਾਂ ਲਈ ਸੰਭਾਵਨਾਵਾਂ ਵਧਾਉਣ ਵਿੱਚ ਮਦਦ ਕਰਾਂਗੇ. ਇਸ ਦੇ ਨਾਲ ਹੀ, ਸਥਾਨਕ ਵਸਨੀਕਾਂ ਨੂੰ ਬਿਜਲੀ ਦੇ ਵਧੇ ਖ਼ਰਚਿਆਂ ਤੋਂ ਬਚਾਉਣਾ ਅਤੇ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਰੱਖਣਾ ਵੀ ਸਾਡੇ ਲਈ ਬਰਾਬਰ ਮਹੱਤਵ ਰੱਖਦਾ ਹੈ.
ਇੱਕ ਨਵਾਂ ਮਿਆਰ ਕਾਇਮ ਕਰਨਾ
ਸਾਡਾ ਮੰਨਣਾ ਹੈ ਕਿ ਸਾਡੇ ਕੰਪਿਊਟਿੰਗ ਕੈਂਪਸਾਂ ਵਾਲੇ ਭਾਈਚਾਰੇ ਪਾਰਦਰਸ਼ਤਾ, ਆਪਣੀ ਗੱਲ ਰੱਖਣ ਦੇ ਮੌਕੇ ਅਤੇ ਉੱਥੇ ਪੈਦਾ ਹੁੰਦੇ ਲਾਭਾਂ ਵਿੱਚ ਢੁੱਕਵੇਂ ਹਿੱਸੇ ਦੇ ਹੱਕਦਾਰ ਹਨ. ਇਸ ਅਸੂਲ ਨੂੰ ਅਸੀਂ ਇੰਝ ਅਮਲ ਵਿੱਚ ਲਿਆਵਾਂਗੇ.

ਸੁਣਨਾ ਅਤੇ ਸਿੱਖਣਾ

ਘਰੇਲੂ ਗਾਹਕਾਂ ਨੂੰ ਊਰਜਾ ਖ਼ਰਚਿਆਂ ਤੋਂ ਬਚਾਉਣਾ

“ਗ੍ਰਿਡ ਰਖਵਾਲੇ” ਦੀ ਭੂਮਿਕਾ ਨਿਭਾਉਣਾ

ਆਰਥਿਕ ਵਿਕਾਸ

ਨੌਕਰੀਆਂ ਪੈਦਾ ਕਰਨਾ

ਜਲ ਸਰੋਤਾਂ ਦਾ ਖ਼ਿਆਲ ਰੱਖਣਾ

ਜਵਾਬਦੇਹ ਬਣਨਾ
ਅਮਰੀਕਾ ਭਰ ਵਿੱਚ ਕੰਪਿਊਟਿੰਗ ਕੈਂਪਸ
ਜਾਣੋ ਕਿ ਅਸੀਂ ਦੇਸ਼ ਭਰ ਵਿੱਚ ਕਿਵੇਂ ਨੌਕਰੀਆਂ ਪੈਦਾ ਕਰ ਰਹੇ ਹਾਂ, ਭਾਈਚਾਰਿਆਂ ਵਿੱਚ ਨਿਵੇਸ਼ ਕਰ ਰਹੇ ਹਾਂ ਅਤੇ ਆਪਣੇ ਵਾਅਦੇ ਨਿਭਾ ਰਹੇ ਹਾਂ. ਇਹ ਵੇਰਵੇ ਕੁਝ ਚੋਣਵੀਆਂ ਪਹਿਲਾਂ ਨੂੰ ਉਜਾਗਰ ਕਰਦੇ ਹਨ, ਨਾ ਕਿ ਹਰੇਕ ਕੈਂਪਸ ਵਿੱਚ ਹੋ ਰਹੇ ਸਾਰੇ ਕੰਮ ਨੂੰ. ਮਿਸਾਲ ਵਜੋਂ, ਪਾਣੀ ਦੀ ਵਰਤੋਂ ਘੱਟ ਤੋਂ ਘੱਟ ਰੱਖਣਾ ਸਾਡੇ ਸਾਰੇ ਸਥਾਨਾਂ ਦੀ ਤਰਜੀਹ ਹੈ, ਭਾਵੇਂ ਕਿਸੇ ਵੇਰਵੇ ਵਿੱਚ ਕਿਸੇ ਹੋਰ ਗੱਲ ’ਤੇ ਜ਼ੋਰ ਦਿੱਤਾ ਗਿਆ ਹੋਵੇ.

