OpenAI

ChatGPT ਦੀ ਜ਼ਿੰਮੇਵਾਰ ਵਰਤੋਂ

AI ਇੱਕ ਵੱਡੀ ਤਬਦੀਲੀ ਲਿਆਉਣ ਵਾਲੀ ਨਵੀਂ ਤਕਨਾਲੋਜੀ ਹੈ, ਜੋ ਗਿਆਨ-ਆਧਾਰਿਤ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਹੀ ਹੈ. ChatGPT ਨੂੰ ਚਲਾਉਣ ਵਾਲੇ ਵੱਡੇ ਭਾਸ਼ਾ ਮਾਡਲਾਂ (ਐੱਲਐੱਲਐੱਮ) ਨੂੰ ਜਨਤਕ ਤੌਰ ’ਤੇ ਉਪਲਬਧ ਲਿਖਤਾਂ ਅਤੇ ਹੋਰ ਡੇਟਾ ਦੀ ਵੱਡੀ ਮਾਤਰਾ ਨਾਲ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਭਾਸ਼ਾ ਦਾ ਅਨੁਮਾਨ ਲਗਾ ਸਕਣ ਅਤੇ ਮਨੁੱਖਾਂ ਵਰਗੀ ਭਾਸ਼ਾ ਵਿੱਚ ਲਿਖ ਸਕਣ. ਇਸ ਨਾਲ ਉਹ ਖਰੜੇ ਤਿਆਰ ਕਰਨ, ਸਾਰ ਲਿਖਣ, ਨਵੇਂ ਵਿਚਾਰ ਸੋਚਣ ਅਤੇ ਸਵਾਲਾਂ ਦੇ ਜਵਾਬ ਦੇਣ ਵਰਗੇ ਕੰਮਾਂ ਵਿੱਚ ਮਦਦ ਕਰ ਸਕਦੇ ਹਨ, ਜਿਸ ਨਾਲ ਲੋਕ ਵਧੇਰੇ ਕੁਸ਼ਲਤਾ ਅਤੇ ਰਚਨਾਤਮਕਤਾ ਨਾਲ ਕੰਮ ਕਰ ਸਕਦੇ ਹਨ.

ਇਹ ਤਕਨਾਲੋਜੀ ਲਗਾਤਾਰ ਵਿਕਸਿਤ ਹੋ ਰਹੀ ਹੈ, ਇਸ ਲਈ AI ਨੂੰ ਜ਼ਿੰਮੇਵਾਰੀ ਨਾਲ ਵਰਤਣਾ ਮਹੱਤਵਪੂਰਨ ਹੈ. ਇਹ ਮਾਡਲ ਕਈ ਵਾਰ ਗ਼ਲਤ ਜਾਣਕਾਰੀ ਦੇ ਸਕਦੇ ਹਨ, ਜਾਂ ਇਨ੍ਹਾਂ ਦੇ ਸਿੱਟਿਆਂ ਨੂੰ ਬਿਨਾਂ ਸੋਚੇ-ਸਮਝੇ ਲਾਗੂ ਕਰਨ ਨਾਲ ਇਨ੍ਹਾਂ ਦੀ ਗ਼ਲਤ ਵਰਤੋਂ ਹੋ ਸਕਦੀ ਹੈ. OpenAI ਦਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਆਰਟੀਫ਼ਿਸ਼ੀਅਲ ਜਨਰਲ ਇੰਟੈਲੀਜੈਂਸ (AGI) ਦਾ ਲਾਭ ਪੂਰੀ ਮਨੁੱਖਤਾ ਨੂੰ ਮਿਲੇ. ਇਸ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਹਰ ਕੋਈ ਇਸ ਦੀ ਸੁਰੱਖਿਅਤ ਅਤੇ ਸੋਚ-ਸਮਝ ਕੇ ਵਰਤੋਂ ਕਰੇ. ਇਸ ਪੰਨੇ ’ਤੇ ਦਿੱਤੇ ਸੁਝਾਅ ChatGPT ਦੀ ਵਰਤੋਂ ਸ਼ੁਰੂ ਕਰਨ ਵਾਲੇ ਹਰ ਵਿਅਕਤੀ ਨੂੰ ਅਜਿਹੇ ਵਧੀਆ ਤਰੀਕੇ ਅਪਣਾਉਣ ਵਿੱਚ ਮਦਦ ਕਰਦੇ ਹਨ, ਜਿਨ੍ਹਾਂ ਨਾਲ ਇਸ ਦੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਰਤੋਂ ਹੋ ਸਕੇ.

ਕੰਮ ਵਾਲੀ ਥਾਂ ਅਤੇ OpenAI ਦੀਆਂ ਨੀਤੀਆਂ ਦੀ ਪਾਲਣਾ ਕਰੋ. ਸਾਡੇ ਸਾਧਨਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਹੋਰ ਮਾਰਗਦਰਸ਼ਨ ਲਈ OpenAI ਦੀਆਂ ਵਰਤੋਂ ਸਬੰਧੀ ਨੀਤੀਆਂ⁠ ਪੜ੍ਹੋ. ਜੇ ਤੁਸੀਂ ਕੰਮ ਲਈ ChatGPT ਵਰਤ ਰਹੇ ਹੋ, ਤਾਂ ਤੁਹਾਡੀ ਕੰਪਨੀ ਦੇ ਨਿਯਮਾਂ ਨੂੰ ਪਹਿਲ ਮਿਲਦੀ ਹੈ. ਇਸ ਲਈ ਕੰਮ ਲਈ ChatGPT ਵਰਤਣ ਤੋਂ ਪਹਿਲਾਂ ਆਪਣੇ ਸੰਗਠਨ ਦੀਆਂ AI ਸਬੰਧੀ ਨੀਤੀਆਂ ਦੇਖੋ.

ਮਹੱਤਵਪੂਰਨ ਕੰਮਾਂ ਵਿੱਚ ਮਨੁੱਖੀ ਨਿਗਰਾਨੀ ਬਣਾਈ ਰੱਖੋ. ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ)ChatGPT ਦੀ ਜਾਣਕਾਰੀ ਗ਼ਲਤ ਹੋ ਸਕਦੀ ਹੈ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਜਾਂ ਪੁਰਾਣੀ ਹੋ ਸਕਦੀ ਹੈ, ਕਿਉਂਕਿ ਇਹ ਆਪਣੇ ਸਿਖਲਾਈ ਡੇਟਾ ਦੇ ਪੈਟਰਨਾਂ ਦੇ ਆਧਾਰ ’ਤੇ ਜਵਾਬ ਤਿਆਰ ਕਰਦਾ ਹੈ. ਉਸ ਡੇਟਾ ਵਿੱਚ ਸਭ ਤੋਂ ਨਵੀਂ ਜਾਣਕਾਰੀ ਨਾ ਹੋਣ ਜਾਂ ਗ਼ਲਤੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ. ਮਹੱਤਵਪੂਰਨ ਤੱਥਾਂ ਦੀ ਹਮੇਸ਼ਾ ਭਰੋਸੇਯੋਗ ਸਰੋਤਾਂ ਨਾਲ ਪੁਸ਼ਟੀ ਕਰੋ ਅਤੇ ਗ਼ਲਤੀਆਂ ਦਰਸਾਉਣ ਲਈ ਹੇਠਾਂ ਵੱਲ ਅੰਗੂਠੇ ਵਾਲਾ ਬਟਨ ਵਰਤਣ ਤੋਂ ਨਾ ਝਿਜਕੋ. 

ਪੱਖਪਾਤ ਅਤੇ ਨਜ਼ਰੀਏ ਵੱਲ ਧਿਆਨ ਦਿਓ. ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ)ਮਾਡਲਾਂ ਵਿੱਚ ਪੱਖਪਾਤ ਹੋ ਸਕਦਾ ਹੈ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ), ਇਸ ਲਈ ਉਨ੍ਹਾਂ ਦੇ ਜਵਾਬਾਂ ਨੂੰ ਹਮੇਸ਼ਾ ਧਿਆਨ ਨਾਲ ਪੜ੍ਹੋ ਅਤੇ ਲੋੜ ਪੈਣ ’ਤੇ ਸਿੱਟਿਆਂ ਨੂੰ ਤਰਕ ਦੀ ਕਸੌਟੀ ’ਤੇ ਪਰਖੋ. ਅਸੀਂ ਪੱਖਪਾਤ ਘਟਾਉਣ ਬਾਰੇ ਲਗਾਤਾਰ ਖੋਜ ਕਰ ਰਹੇ ਹਾਂ ਅਤੇ ਸੁਧਾਰ ਲਈ ਤੁਹਾਡੇ ਸੁਝਾਵਾਂ ਦਾ ਸਵਾਗਤ ਕਰਦੇ ਹਾਂ.

ਕਾਨੂੰਨੀ, ਡਾਕਟਰੀ ਜਾਂ ਵਿੱਤੀ ਸਲਾਹ ਕਿਸੇ ਮਾਹਰ ਤੋਂ ਜਾਂਚਵਾਓ. ChatGPT ਲਾਇਸੰਸਸ਼ੁਦਾ ਪੇਸ਼ੇਵਰ ਨਹੀਂ ਹੈ — ਇਹ ਗੱਲਬਾਤ ਕਰਨ ਵਾਲਾ AI ਹੈ, ਜੋ ਡੇਟਾ ਦੇ ਪੈਟਰਨਾਂ ਦੇ ਆਧਾਰ ’ਤੇ ਜਵਾਬ ਦਿੰਦਾ ਹੈ ਅਤੇ ਯੋਗ ਪੇਸ਼ੇਵਰਾਂ ਦੇ ਮਾਰਗਦਰਸ਼ਨ ਦੀ ਥਾਂ ਨਹੀਂ ਲੈ ਸਕਦਾ. ਇਸ ਲਈ ChatGPT ਦੀ ਸਲਾਹ ਤੁਹਾਡੀ ਸਥਿਤੀ ਲਈ ਹਮੇਸ਼ਾ ਢੁਕਵੀਂ ਨਹੀਂ ਹੋ ਸਕਦੀ. ਸਿਹਤ, ਕਾਨੂੰਨੀ ਜਾਂ ਵਿੱਤੀ ਮਾਮਲਿਆਂ ਵਰਗੇ ਮਹੱਤਵਪੂਰਨ ਫ਼ੈਸਲਿਆਂ ’ਤੇ ਅਮਲ ਕਰਨ ਤੋਂ ਪਹਿਲਾਂ ਹਮੇਸ਼ਾ ਕਿਸੇ ਯੋਗ ਮਾਹਰ ਨਾਲ ਸਲਾਹ ਕਰੋ ਜਾਂ ਆਪਣੇ ਸੰਗਠਨ ਦੀਆਂ ਨੀਤੀਆਂ ਅਨੁਸਾਰ ਚੱਲੋ.

ChatGPT ਦੀ ਵਰਤੋਂ ਬਾਰੇ ਪਾਰਦਰਸ਼ੀ ਰਹੋ. ਜੇ ਤੁਹਾਡਾ ਰੁਜ਼ਗਾਰਦਾਤਾ ਜਾਂ ਸਕੂਲ ਤੁਹਾਡੇ ਤੋਂ ਕੰਮ ਵਿੱਚ AI ਦੀ ਵਰਤੋਂ ਬਾਰੇ ਦੱਸਣ ਦੀ ਉਮੀਦ ਰੱਖਦਾ ਹੈ, ਤਾਂ ਗੱਲਬਾਤ ਦੇ ਲਿੰਕ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਜਾਂ ਰਿਕਾਰਡ ਸੰਭਾਲ ਕੇ ਰੱਖੋ, ਤਾਂ ਜੋ ਹੋਰ ਲੋਕ ਦੇਖ ਸਕਣ ਕਿ ChatGPT ਨੇ ਕਿਵੇਂ ਯੋਗਦਾਨ ਪਾਇਆ.

ਕਿਸੇ ਹੋਰ ਦੀ ਆਵਾਜ਼ ਜਾਂ ਡੇਟਾ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਸਹਿਮਤੀ ਲਓ. ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ)ਰਿਕਾਰਡ ਮੋਡ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) (ਜੇ ਤੁਹਾਡੇ ਵਰਕਸਪੇਸ ਦੇ ਪ੍ਰਸ਼ਾਸਕ ਨੇ ਇਸ ਨੂੰ ਚਾਲੂ ਕੀਤਾ ਹੋਵੇ) ਅਤੇ ਇਸ ਤਰ੍ਹਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਨਿੱਜੀ ਜਾਣਕਾਰੀ ਰਿਕਾਰਡ ਕਰ ਸਕਦੀਆਂ ਹਨ. ਯਕੀਨੀ ਬਣਾਓ ਕਿ ਸਾਰੇ ਭਾਗੀਦਾਰ ਕਿਸੇ ਵੀ ਰਿਕਾਰਡਿੰਗ ਲਈ ਸਹਿਮਤ ਹਨ ਅਤੇ ਇਨ੍ਹਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦੇ ਸਮੇਂ ਤੁਸੀਂ ਆਪਣੇ ਸੰਗਠਨ ਦੀਆਂ ਨੀਤੀਆਂ ਦੀ ਪਾਲਣਾ ਕਰਦੇ ਹੋ.

ਆਪਣੀ ਰਾਏ ਦਿਓ ਅਤੇ ਨੀਤੀਆਂ ਨਾਲ ਜੁੜੀਆਂ ਸਮੱਸਿਆਵਾਂ ਦੀ ਰਿਪੋਰਟ ਕਰੋ. ਅਸੁਰੱਖਿਅਤ ਜਾਂ ਗ਼ਲਤ ਜਵਾਬਾਂ ਦੀ ਨਿਸ਼ਾਨਦੇਹੀ ਕਰਨ ਲਈ ਹੇਠਾਂ ਵੱਲ ਅੰਗੂਠੇ ਵਾਲਾ ਬਟਨ ਜਾਂ ਰਿਪੋਰਟ ਕਰਨ ਦੀ ਪ੍ਰਕਿਰਿਆ ਵਰਤੋ. ਤੁਹਾਡੀ ਰਾਏ ਸਭ ਲਈ ਸੁਰੱਖਿਆ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ).

ਨਵੀਨਤਮ ਜਾਣਕਾਰੀ ਵਾਲੇ ਜਵਾਬਾਂ ਲਈ ਖੋਜ ਜਾਂ ਡੀਪ ਰਿਸਰਚ ਵਰਤੋ. ਜਦੋਂ ਤਾਜ਼ਾ ਜਾਣਕਾਰੀ ਜ਼ਰੂਰੀ ਹੋਵੇ, ਤਾਂ ਖੋਜ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਜਾਂ ਡੀਪ ਰਿਸਰਚ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਚਾਲੂ ਕਰੋ, ਤਾਂ ਜੋ ChatGPT ਨਵੀਨਤਮ ਸਰੋਤਾਂ ਤੋਂ ਜਾਣਕਾਰੀ ਲੈ ਸਕੇ. ਜਵਾਬਾਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਦਿੱਤੇ ਹਵਾਲੇ ਜਾਂਚੋ, ਲਿੰਕ ਖੋਲ੍ਹੋ ਅਤੇ ਵੇਰਵਿਆਂ ਦੀ ਪੁਸ਼ਟੀ ਕਰੋ.

OpenAI ਅਕੈਡਮੀ ਨਾਲ ਸਿੱਖਣਾ ਜਾਰੀ ਰੱਖੋ

ਵਿਹਾਰਕ AI ਹੁਨਰਾਂ ਨੂੰ ਨਿਖਾਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੋਰ ਗਾਈਡਾਂ ਅਤੇ ਸਰੋਤਾਂ ਦੀ ਖੋਜ ਕਰੋ।